Breaking News
Home / ਪੰਜਾਬ / ਸਵੱਛਤਾ ਸਰਵੇਖਣ ‘ਚ ਦੇਸ਼ ਦੇ ਪੰਜ ਮੋਹਰੀ ਰਾਜਾਂ ਵਿਚ ਸ਼ਾਮਿਲ ਹੋਇਆ ਪੰਜਾਬ

ਸਵੱਛਤਾ ਸਰਵੇਖਣ ‘ਚ ਦੇਸ਼ ਦੇ ਪੰਜ ਮੋਹਰੀ ਰਾਜਾਂ ਵਿਚ ਸ਼ਾਮਿਲ ਹੋਇਆ ਪੰਜਾਬ

ਉੱਤਰੀ ਜ਼ੋਨ ‘ਚ ਸੂਬੇ ਨੇ ਹਾਸਲ ਕੀਤਾ ਪਹਿਲਾ ਸਥਾਨ= ਮੂਨਕ, ਨਵਾਂਸ਼ਹਿਰ ਤੇ ਗੋਬਿੰਦਗੜ੍ਹ ਸਵੱਛ ਸ਼ਹਿਰਾਂ ‘ਚ
ਚੰਡੀਗੜ੍ਹ : ਪੰਜਾਬ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛਤਾ ਸਰਵੇਖਣ-2022 ‘ਚ ਪੰਜਾਬ ਨੇ 5ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰੀ ਜੋਨ ‘ਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ 7ਵੇਂ ਸਥਾਨ ‘ਤੇ ਸੀ ਤੇ ਇਸ ਸਾਲ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੱਛਤਾ ਸਰਵੇਖਣ ਦੌਰਾਨ ਪੰਜਾਬ ਨੇ ਦੇਸ਼ ਭਰ ‘ਚੋਂ 2935 ਅੰਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਬਾਦੀ ਦੇ ਹਿਸਾਬ ਨਾਲ ਮੂਨਕ, ਨਵਾਂਸ਼ਹਿਰ ਤੇ ਗੋਬਿੰਦਗੜ੍ਹ ਨੇ ਸਾਫ਼ ਸੁਥਰੇ ਸ਼ਹਿਰਾਂ ਵਜੋਂ ਪਹਿਲਾ ਦਰਜਾ ਹਾਸਲ ਕੀਤਾ ਹੈ।ਇਸ ਤੋਂ ਇਲਾਵਾ ਘੱਗਾ, ਬਰੇਟਾ, ਭੀਖੀ, ਦਸੂਹਾ, ਕੁਰਾਲੀ, ਨੰਗਲ ਤੇ ਫਾਜ਼ਿਲਕਾ ਨੂੰ ਵੀ ਸਵੱਛਤਾ ਸਰਵੇਖਣ ਸਮਾਰੋਹ ‘ਚ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਜਿਸ ਦੇ ਸਿੱਟੇ ਵਜੋਂ ਸੂਬੇ ਨੇ ਪੰਜਾਬ ਸਰਕਾਰ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਵੱਲੋਂ ਕਰਵਾਏ ਸਫ਼ਾਈ ਸਰਵੇਖਣ ‘ਚ ਪੁਰਸਕਾਰ ਜਿੱਤਿਆ ਹੈ।
ਸਵੱਛਤਾ ਪੱਖੋਂ ਸੂਬੇ ‘ਚੋਂ ਫਾਜ਼ਿਲਕਾ ਨੂੰ ਪਹਿਲਾ ਦਰਜਾ
ਪੰਜਾਬ ‘ਚ ਸਵੱਛਤਾ ਪੱਖੋਂ ਫਾਜ਼ਿਲਕਾ ਨੇ ਪਹਿਲਾ ਸਥਾਨ ਤੇ ਦੇਸ਼ ‘ਚੋਂ 64ਵਾਂ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛਤਾ ਸਰਵੇਖਣ 2022 ‘ਚ ਕੁੱਲ 4354 ਸ਼ਹਿਰਾਂ ਨੇ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਕੁੱਲ 4645.10 ਅੰਕ ਹਾਸਲ ਕਰ ਕੇ ਫਾਜ਼ਿਲਕਾ ਨੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਨੇ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਜਿਵੇਂ ਮੁਹਾਲੀ, ਬਠਿੰਡਾ, ਜਲੰਧਰ ਤੇ ਪਠਾਨਕੋਟ ਵਰਗੇ 13 ਸ਼ਹਿਰਾਂ ਨੂੰ ਪਛਾੜਿਆ ਹੈ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …