Breaking News
Home / ਪੰਜਾਬ / ਪੰਜਾਬ ’ਚ ਪੈਟਰੋਲ 100 ਤੋਂ ਪਾਰ

ਪੰਜਾਬ ’ਚ ਪੈਟਰੋਲ 100 ਤੋਂ ਪਾਰ

ਲੋਕ ਕਹਿਣ ਲੱਗੇ : ਬੱਸ ਬਹੁਤ ਹੋ ਗਿਆ, ਹੁਣ ਸੋਚੇ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪੈਟਰੋਲ ਦੀ ਕੀਮਤ ਹੁਣ 100 ਰੁਪਏ ਪ੍ਰਤੀ ਤੋਂ ਵੀ ਪਾਰ ਜਾ ਚੁੱਕੀ ਹੈ। ਦੋ ਦਿਨਾਂ ਬਾਅਦ ਅੱਜ ਫਿਰ ਪੈਟਰੋਲੀਅਮ ਕੰਪਨੀਆਂ ਨੇ ਤੇਲ ਕੀਮਤਾਂ ਵਿਚ 77 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਹੁਣ ਜਲੰਧਰ ਅਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਚਲੀ ਗਈ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਕੌਮੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ ਹੁਣ 100 ਰੁਪਏ 21 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91 ਰੁਪਏ 47 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਮੁੰਬਈ ’ਚ ਪੈਟਰੋਲ 115 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵੀ 100 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਿਆ ਹੈ। ਧਿਆਨ ਰਹੇ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਆਮ ਵਰਤੋਂ ਦੀਆਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ। ਇਸ ਨਾਲ ਦੇਸ਼ ਦੀ ਆਮ ਜਨਤਾ ਦੇ ਚਿਹਰਿਆਂ ’ਤੇ ਮਾਯੂਸੀ ਦੀਆਂ ਲਕੀਰਾਂ ਸਾਫ ਦਿੱਸ ਰਹੀਆਂ ਹਨ ਅਤੇ ਲੋਕ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੀ ਉਡੀਕ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਬੱਸ ਬਹੁਤ ਹੋ ਗਿਆ, ਹੁਣ ਸੋਚੇ ਸਰਕਾਰ।

 

 

Check Also

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ …