ਡਿਊਟੀ ਦੌਰਾਨ ਐਕਸੀਅਨ ਤੋਂ ਲੈ ਕੇ ਪਟਵਾਰੀ ਤੱਕ ਨੂੰ ਨਹੀਂ ਦੇਣਾ ਪਵੇਗਾ ਟੋਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਲਈ ਨੈਸ਼ਨਲ ਹਾਈਵੇ ’ਤੇ ਪੈਣ ਵਾਲੇ ਟੋਲ ਫਰੀ ਕਰ ਦਿੱਤੇ ਗਏ ਹਨ। ਸਰਕਾਰ ਨੇ ਆਪਣੇ ਨਿਰਦੇਸ਼ ਵਿਚ ਕਿਹਾ ਕਿ ਐਗਜੀਕਿਊਟਿਵ ਇੰਜੀਨੀਅਰ, ਐਸਡੀਓ, ਜੇਈ, ਪਟਵਾਰੀ, ਜ਼ਿਲ੍ਹੇਦਾਰ ਅਤੇ ਡਿਪਟੀ ਕੁਲੈਕਟਰ ਵਾਟਰ ਰਿਸੋਰਸਜ਼ ਨੂੰ ਹੁਣ ਟੋਲ ਟੈਕਸ ਨਹੀਂ ਦੇਣਾ ਪਵੇਗਾ। ਡਿਊਟੀ ਦੇ ਦੌਰਾਨ ਇਨ੍ਹਾਂ ਸਾਰਿਆਂ ਨੂੰ ਨੈਸ਼ਨਲ ਹਾਈਵੇ ’ਤੇ ਪੈਣ ਵਾਲੇ ਸਾਰੇ ਤਰ੍ਹਾਂ ਦੇ ਟੋਲ ਟੈਕਸ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪਿ੍ਰੰਸੀਪਲ ਸੈਕਟਰੀ ਵਾਟਰ ਰਿਸੋਰਸਜ਼ ਨੇ ਇਸ ਬਾਰੇ ਵਿਚ ਹਰਿਆਣਾ ਦੇ ਪੰਚਕੂਲਾ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰਿਜ਼ਨਲ ਆਫਿਸ ਨੂੰ ਵੀ ਸੂਚਿਤ ਕੀਤਾ ਹੈ। ਆਪਣੇ ਪੱਤਰ ਵਿਚ ਉਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੈਟੇਗਰੀ ਦੇ ਬਾਰੇ ਵਿਚ ਸੂਚਿਤ ਕੀਤਾ ਹੈ, ਜਿਨ੍ਹਾਂ ਨੂੰ ਇਹ ਛੋਟ ਦਿੱਤੀ ਗਈ ਹੈ।