-1.5 C
Toronto
Monday, January 12, 2026
spot_img
Homeਪੰਜਾਬ30 ਪਿ੍ਰੰਸੀਪਲਾਂ ਦਾ ਦੂਜਾ ਬੈਚ 4 ਮਾਰਚ ਨੂੰ ਜਾਵੇਗਾ ਸਿੰਗਾਪੁਰ

30 ਪਿ੍ਰੰਸੀਪਲਾਂ ਦਾ ਦੂਜਾ ਬੈਚ 4 ਮਾਰਚ ਨੂੰ ਜਾਵੇਗਾ ਸਿੰਗਾਪੁਰ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੁਣ ਦੂਜੀ ਵਾਰ 30 ਪਿ੍ਰੰਸੀਪਲਾਂ ਦਾ ਦੂਜਾ ਗਰੁੱਪ ਸਿੰਗਾਪੁਰ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ ਅਤੇ ਉਨ੍ਹਾਂ ਟਵੀਟ ’ਚ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਬੇਹਤਰ ਬਣਾਉਣ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਸੁਪਨਾ ਹੈ, ਉਸ ਨੂੰ ਹਰ ਹਾਲਤ ਵਿਚ ਸਾਕਾਰ ਕੀਤਾ ਜਾਵੇਗਾ। ਜਿਸ ਦੇ ਚਲਦਿਆਂ ਪੰਜਾਬ ਦੇ ਸਕੂਲਾਂ ਦੇ 30 ਪਿ੍ਰੰਸੀਪਲਾਂ ਦਾ ਦੂਜਾ ਗਰੁੱਪ 4 ਮਾਰਚ ਤੋਂ 11 ਮਾਰਚ ਤੱਕ ਸਿੰਗਾਪੁਰ ਜਾ ਰਿਹਾ ਹੈ। 30 ਪਿ੍ਰੰਸੀਪਲਾਂ ਦਾ ਇਹ ਗਰੁੱਪ ਵਿਸ਼ਵ ਪ੍ਰਸਿੱਧ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ’ਚ ਵਿਦੇਸ਼ੀ ਸਿਖਲਾਈ ਲਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 36 ਪਿ੍ਰੰਸੀਪਲਾਂ ਦਾ ਗਰੁੱਪ ਸਿੰਗਾਪੁਰ ਭੇਜਿਆ ਗਿਆ ਸੀ। ਜਿਨ੍ਹਾਂ ਨੇ 6 ਫਰਵਰੀ ਤੋਂ 10 ਫਰਵਰੀ ਤੱਕ ਸਿੰਗਾਪੁਰ ਦੇ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ’ਚ ਹਿੱਸਾ ਲਿਆ ਅਤੇ ਇਹ ਪਿ੍ਰੰਸੀਪਲ 11 ਫਰਵਰੀ ਨੂੰ ਵਾਪਸ ਪੰਜਾਬ ਪਰਤੇ ਸਨ। ਪੰਜਾਬ ਪਰਤਣ ’ਤੇ ਇਨ੍ਹਾਂ ਪਿ੍ਰੰਸੀਪਲਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ ਸੀ।

 

RELATED ARTICLES
POPULAR POSTS