Breaking News
Home / ਪੰਜਾਬ / ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਪਿਆ ਭਾਰੀ ਮੀਂਹ

ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਪਿਆ ਭਾਰੀ ਮੀਂਹ

ਚੌਕਾਂ ਅਤੇ ਸੜਕਾਂ ਨੇ ਧਾਰਿਆ ਝੀਲ ਦਾ ਰੂਪ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਤੇ ਨਾਲ ਲੱਗਦੇ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਇਕ ਵਾਰ ਤਾਂ ਇਸ ਭਾਰੀ ਮੀਂਹ ਨੇ ਆਮ ਜਨ ਜੀਵਨ ਨੂੰ ਬਰੇਕ ਜਿਹੀ ਲਗਾ ਦਿੱਤੀ। ਚੰਡੀਗੜ੍ਹ ਦੇ ਤਕਰੀਬਨ ਸਾਰੇ ਚੌਕਾਂ ‘ਤੇ ਪਾਣੀ ਏਨਾ ਜ਼ਿਆਦਾ ਭਰ ਗਿਆ ਕਿ ਕਾਰਾਂ, ਬੱਸਾਂ ਤੇ ਹੋਰ ਗੱਡੀਆਂ ਦਾ ਲੰਘਣਾ ਮੁਸ਼ਕਲ ਹੋ ਗਿਆ। ਕਈ ਚੌਕਾਂ ਵਿਚ ਤਾਂ ਕਾਰਾਂ ਤਕਰੀਬਨ ਪਾਣੀ ਵਿਚ ਡੁੱਬ ਹੀ ਗਈਆਂ। ਸਵੇਰੇ 6 ਵਜੇ ਤੋਂ ਸ਼ੁਰੂ ਹੋਏ ਮੀਂਹ ਨੇ 2 ਘੰਟਿਆਂ ਵਿੱਚ ਹੀ ਸ਼ਹਿਰ ਦੀਆਂ ਸੜਕਾਂ ਨੂੰ ਝੀਲ ਦੇ ਰੂਪ ਵਿੱਚ ਬਦਲ ਦਿੱਤਾ। ਛੱਪੜ ਬਣੀਆਂ ਸੜਕਾਂ, ਪਾਣੀ ਵਿਚ ਫਸੇ ਵਾਹਨਾਂ ਤੇ ਜਾਮ ਕਾਰਨ ਸਕੂਲੀ ਬੱਚੇ ਤੇ ਦਫ਼ਤਰਾਂ ਦੇ ਕਰਮਚਾਰੀ ਸਮੇਂ ਸਿਰ ਡਿਊਟੀ ‘ਤੇ ਵੀ ਨਾ ਪਹੁੰਚ ਸਕੇ। ਇਸ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਤਾਂ ਛੁੱਟੀ ਹੀ ਕਰ ਦਿੱਤੀ।

 

Check Also

ਲੁਧਿਆਣਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਦੋ ਮੈਂਬਰੀ ਕਮੇਟੀ ਬਣਾਈ

ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਸੰਭਾਲਣਗੇ ਕਮਾਨ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ …