4.3 C
Toronto
Tuesday, April 21, 2026
spot_img
Homeਭਾਰਤਡੇਰਾ ਸਿਰਸਾ ਮੁਖੀ ਦੇ ਕੇਸ ਦਾ ਫੈਸਲਾ 25 ਅਗਸਤ ਨੂੰ

ਡੇਰਾ ਸਿਰਸਾ ਮੁਖੀ ਦੇ ਕੇਸ ਦਾ ਫੈਸਲਾ 25 ਅਗਸਤ ਨੂੰ

ਹਰਿਆਣਾ ਤੇ ਪੰਜਾਬ ਵਲੋਂ ਸਖਤ ਸੁਰੱਖਿਆ ਦੇ ਪ੍ਰਬੰਧ
ਬਠਿੰਡਾ ‘ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
ਸਿਰਸਾ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ‘ਤੇ ਚੱਲ ਰਹੇ ਸਾਧਵੀ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਦੇ ਕੇਸ ਦਾ ਫੈਸਲਾ 25 ਅਗਸਤ ਨੂੰ ਪੰਚਕੂਲਾ ਦੀ ਅਦਾਲਤ ਵਲੋਂ ਸੁਣਾਇਆ ਜਾਣਾ ਹੈ। ਫੈਸਲੇ ਤੋਂ ਪਹਿਲਾਂ ਹੀ ਹਰਿਆਣਾ ਤੇ ਪੰਜਾਬ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਨੀਮ ਫੌਜੀ ਬਲਾਂ ਦੀਆਂ ਕਈ ਕੰਪਨੀਆਂ ਮੰਗੀਆਂ ਹਨ। ਪੰਜਾਬ ਨੇ ਕੇਂਦਰ ਕੋਲੋਂ ਸੁਰੱਖਿਆ ਬਲਾਂ ਦੀਆਂ 65 ਕੰਪਨੀਆਂ ਦੀ ਮੰਗ ਕੀਤੀ ਹੈ। ਇਸ ਦੇ ਚੱਲਦਿਆਂ ਅੱਜ ਬਠਿੰਡਾ ਵਿਚ ਵੀ ਪੁਲਿਸ ਵਲੋਂ ਇਸ ਸਬੰਧੀ ਫਲੈਗ ਮਾਰਚ ਕੱਢਿਆ ਗਿਆ। ਅੱਜ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਪੰਚਕੂਲਾ ਵਿਖੇ ਪਹੁੰਚ ਵੀ ਗਈਆਂ ਹਨ। ਇਸ ਤੋਂ ਇਲਾਵਾ ਜੀਂਦ ਦੇ ਡੀ.ਸੀ. ਨੇ 27 ਅਧਿਕਾਰੀਆਂ ਨੂੰ ਡਿਊਟੀ ਮੈਜਿਸਟ੍ਰੇਟ ਵਜੋਂ ਨਿਯੁਕਤ ਕਰ ਦਿੱਤਾ ਹੈ। ਹਰਿਆਣਾ ਪੁਲਿਸ ਦੇ ਡੀ.ਜੀ.ਪੀ.  ਬੀਐਸ ਸੰਧੂ ਨੇ ਕਿਹਾ ਕਿ ਡੇਰੇ ਦੇ ਨਜ਼ਦੀਕ ਵਸਦੇ ਲੋਕਾਂ ਕੋਲੋਂ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਡੇਰਾ ਪ੍ਰੇਮੀ ਕਾਨੂੰਨ ਹੱਥ ਵਿੱਚ ਲੈਣਗੇ ਤਾਂ ਸਖ਼ਤੀ ਨਾਲ ਕਾਬੂ ਕੀਤਾ ਜਾਵੇਗਾ।

RELATED ARTICLES
POPULAR POSTS