ਕਿਹਾ, ਚਾਰ ਹਫਤਿਆਂ ‘ਚ ਵਿਦੇਸ਼ੀ ਸੰਪਤੀ ਦਾ ਵੇਰਵਾ ਅਦਾਲਤ ‘ਚ ਪੇਸ਼ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਹੁਕਮ ਦਿੱਤਾ ਹੈ ਕਿ ਉਹ ਚਾਰ ਹਫ਼ਤਿਆਂ ਵਿੱਚ ਆਪਣੀ ਵਿਦੇਸ਼ੀ ਸੰਪਤੀ ਦਾ ਵੇਰਵਾ ਅਦਾਲਤ ਵਿੱਚ ਪੇਸ਼ ਕਰੇ। ਅਦਾਲਤ ਨੇ ਵਿਜੇ ਮਾਲਿਆ ਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਡਿਆਗੋ ਤੋਂ ਮਿਲੇ 40 ਮਿਲੀਅਨ ਅਮਰੀਕੀ ਡਾਲਰ ਦਾ ਉਸ ਨੇ ਕੀ ਕੀਤਾ ਹੈ।
ਸੁਣਵਾਈ ਦੌਰਾਨ ਅਦਾਲਤ ਨੇ ਮਹਿਸੂਸ ਕੀਤਾ ਕਿ ਮਾਲਿਆ ਖ਼ਿਲਾਫ਼ ਗੰਭੀਰ ਦੋਸ਼ ਹਨ। ਅਕਤੂਬਰ ਵਿੱਚ ਸੁਣਵਾਈ ਦੌਰਾਨ ਈ.ਡੀ. ਨੇ ਦਿੱਲੀ ਦੀ ਅਦਾਲਤ ਵਿੱਚ ਆਖਿਆ ਸੀ ਕਿ ਇਸ ਗੱਲ ਦੀ ਉਮੀਦ ਨਹੀਂ ਕਿ ਮਾਲਿਆ ਹੁਣ ਛੇਤੀ ਭਾਰਤ ਪਰਤੇਗਾ। ਮਾਲਿਆ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਨਿੱਜੀ ਤੌਰ ਉੱਤੇ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ। ਮਾਲਿਆ ਦੀ ਦਲੀਲ ਸੀ ਕਿ ਉਸ ਦੇ ਕੋਲ ਪਾਸਪੋਰਟ ਨਹੀਂ। ਇਸ ਉੱਤੇ ਈ.ਡੀ. ਨੇ ਆਖਿਆ ਕਿ ਪਾਸਪੋਰਟ ਖ਼ੁਦ ਮਾਲਿਆ ਦੀਆਂ ਹਰਕਤਾਂ ਕਾਰਨ ਰੱਦ ਹੋਇਆ ਹੈ। ਜਸਟਿਸ ਕੋਰੀਅਨ ਜੋਸਫ ਤੇ ਜਸਟਿਸ ਆਰ.ਐਫ. ਨਾਰੀਮਨ ਦੀ ਬੈਂਚ ਨੇ ਬ੍ਰਿਟਿਸ਼ ਫ਼ਰਮ ਡਿਆਗੋ ਤੋਂ ਮਿਲੇ 40 ਮਿਲੀਅਨ ਅਮਰੀਕੀ ਡਾਲਰ ਦੀ ਜਾਣਕਾਰੀ ਅਦਾਲਤ ਨੂੰ ਦੇਣ ਉੱਤੇ ਵੀ ਮਾਲਿਆ ਨੂੰ ਫਟਕਾਰ ਲਾਈ। ਇਸ ਮਾਮਲੇ ਉੱਤੇ ਅਗਲੀ ਸੁਣਵਾਈ ਹੁਣ 24 ਨਵੰਬਰ ਨੂੰ ਹੋਵੇਗੀ। ਯਾਦ ਰਹੇ ਕਿ 29 ਅਗਸਤ ਨੂੰ ਐਸ.ਬੀ.ਆਈ. ਤੇ ਹੋਰ ਬੈਂਕਾਂ ਨੇ ਸੁਪਰੀਮ ਕੋਰਟ ਨੂੰ ਆਖਿਆ ਸੀ ਕਿ ਮਾਲਿਆ ਨੇ ਜਾਣਬੁੱਝ ਕੇ ਆਪਣੀ ਵਿਦੇਸ਼ੀ ਸੰਪਤੀ ਦੀ ਜਾਣਕਾਰੀ ਨਹੀਂ ਦਿੱਤੀ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …