5.1 C
Toronto
Thursday, November 6, 2025
spot_img
Homeਭਾਰਤਅਸਾਮ 'ਚ 40 ਲੱਖ ਗੈਰਕਾਨੂੰਨੀ ਭਾਰਤੀਆਂ ਦੇ ਮੁੱਦੇ 'ਤੇ ਸੰਸਦ 'ਚ ਹੰਗਾਮਾ

ਅਸਾਮ ‘ਚ 40 ਲੱਖ ਗੈਰਕਾਨੂੰਨੀ ਭਾਰਤੀਆਂ ਦੇ ਮੁੱਦੇ ‘ਤੇ ਸੰਸਦ ‘ਚ ਹੰਗਾਮਾ

ਅਮਿਤ ਸ਼ਾਹ ਨੇ ਕਿਹਾ, ਵਿਰੋਧੀ ਧਿਰ ਫੈਲਾਅ ਰਹੀ ਹੈ ਅਫਵਾਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਸਾਮ ਵਿਚ ‘ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼’ ਦੇ ਖਰੜੇ ਨੂੰ ਲੈ ਕੇ ਸੰਸਦ ਵਿਚ ਹੰਗਾਮਾ ਹੋਇਆ ਹੈ। ਹੰਗਾਮੇ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਐਨ. ਆਰ. ਸੀ. ਦੇ ਮੁੱਦੇ ‘ਤੇ ਸੰਸਦ ਵਿਚ ਬੋਲਣ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ‘ਚ ਪਾਇਆ ਗਿਆ ਕਿ ਐਨ. ਆਰ. ਸੀ. ਵਿਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਹਟਾਏ ਗਏ ਹਨ, ਉਹ ਭਾਰਤੀ ਨਹੀਂ ਬਲਕਿ ਘੁਸਪੈਠੀਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੀ ਹੈ ਜਦ ਕਿ ਅਸਲੀਅਤ ਕੁੱਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਸੀ. ਦੀ ਸ਼ੁਰੂਆਤ ਹੀ ਕਾਂਗਰਸ ਨੇ ਕੀਤੀ ਸੀ। ਚਰਚਾ ਚੱਲ ਰਹੀ ਹੈ ਕਿ 40 ਲੱਖ ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਹੈ। ਇਸ ਮਾਮਲੇ ‘ਤੇ ਅੱਜ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪੱਖ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਸੀ ਕਿ ਇਹ ਫਾਈਨਲ ਲਿਸਟ ਨਹੀਂ ਹੈ। ਜੋ ਵੀ ਨਾਮ ਰਹਿ ਗਏ ਹਨ, ਉਹ ਵਿਦੇਸ਼ੀ ਨਹੀਂ ਕਹਾਉਣਗੇ। ਉਨ੍ਹਾਂ ਖਿਲਾਫ ਕਾਰਵਾਈ ਵੀ ਨਹੀਂ ਹੋਵੇਗੀ।

RELATED ARTICLES
POPULAR POSTS