19.6 C
Toronto
Tuesday, September 23, 2025
spot_img
Homeਭਾਰਤਇਮਰਾਨ ਖਾਨ ਸਹੁੰ ਚੁੱਕ ਸਮਾਗਮ ਲਈ ਮੋਦੀ ਨੂੰ ਦੇ ਸਕਦੇ ਹਨ ਸੱਦਾ

ਇਮਰਾਨ ਖਾਨ ਸਹੁੰ ਚੁੱਕ ਸਮਾਗਮ ਲਈ ਮੋਦੀ ਨੂੰ ਦੇ ਸਕਦੇ ਹਨ ਸੱਦਾ

ਮੋਦੀ ਨੇ ਇਮਰਾਨ ਨੂੰ ਚੋਣਾਂ ਜਿੱਤਣ ਲਈ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ 11 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦੇ ਸਕਦੇ ਹਨ। ਇਮਰਾਨ ਦੀ ਪਾਰਟੀ ਪੀਟੀਆਈ ਇਸ ਸਮਾਰੋਹ ਵਿਚ ਸਾਰਕ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਣ ‘ਤੇ ਵਿਚਾਰ ਕਰ ਰਹੀ ਹੈ। ਚੇਤੇ ਰਹੇ ਕਿ 2014 ਵਿਚ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਪਾਕਿ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮਾਗਮ ਵਿਚ ਸ਼ਾਮਲ ਹੋਏ ਸਨ। ਇਸ ਤੋਂ ਡੇਢ ਸਾਲ ਬਾਅਦ 25 ਦਸੰਬਰ 2015 ਨੂੰ ਮੋਦੀ ਅਫਗਾਨਿਸਤਾਨ ਤੋਂ ਵਾਪਸ ਪਰਤਦੇ ਸਮੇਂ ਸ਼ਰੀਫ ਨੂੰ ਜਨਮ ਦਿਨ ਦੀ ਵਧਾਈ ਦੇਣ ਲਾਹੌਰ ਪਹੁੰਚ ਗਏ ਸਨ। ਇਸ ਤੋਂ ਪਹਿਲਾਂ ਮੋਦੀ ਨੇ ਇਮਰਾਨ ਖਾਨ ਨੂੰ ਚੋਣਾਂ ਜਿੱਤਣ ਲਈ ਵਧਾਈ ਵੀ ਦਿੱਤੀ ਸੀ। ਇਮਰਾਨ ਨੇ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਵਾਦਾਂ ਦਾ ਹੱਲ ਗੱਲਬਾਤ ਰਾਹੀਂ ਕਰ ਲਿਆ ਜਾਵੇਗਾ।

RELATED ARTICLES
POPULAR POSTS