4.8 C
Toronto
Friday, November 7, 2025
spot_img
Homeਭਾਰਤਹਿੰਦੁਸਤਾਨ ਭਾਜਪਾ ਦੇ ਦੋ-ਤਿੰਨ ਨੇਤਾਵਾਂ ਦਾ ਗੁਲਾਮ ਬਣਿਆ : ਰਾਹੁਲ ਗਾਂਧੀ

ਹਿੰਦੁਸਤਾਨ ਭਾਜਪਾ ਦੇ ਦੋ-ਤਿੰਨ ਨੇਤਾਵਾਂ ਦਾ ਗੁਲਾਮ ਬਣਿਆ : ਰਾਹੁਲ ਗਾਂਧੀ

ਕਿਹਾ, ਮੋਦੀ ਨੇ ਕਿਸਾਨਾਂ ਨੂੰ ਇਕ ਰੁਪਈਆ ਨਹੀਂ ਦਿੱਤਾ
ਨਵੀਂ ਦਿੱਲੀ/ਬਿਊਰੋ ਲਿਊਜ਼
ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਓ. ਬੀ. ਸੀ. ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਰਾਹੁਲ ਨੇ ਕਿਹਾ ਕਿ ਇੱਕ ਸਾਲ ਵਿਚ ਮੋਦੀ ਜੀ ਨੇ ਉਦਯੋਗਪਤੀਆਂ ਨੂੰ 2 . 5 ਲੱਖ ਕਰੋੜ ਰੁਪਏ ਦਿੱਤੇ ਹਨ ਪਰ ਕਿਸਾਨਾਂ ਨੂੰ ਇੱਕ ਰੁਪਿਆ ਨਹੀਂ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਓ. ਬੀ. ਸੀ. ਭਾਈਚਾਰਿਆਂ ਵਿਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਉਨ੍ਹਾਂ ਕੋਲ ਪੂੰਜੀ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅੱਜ ਹਿੰਦੁਸਤਾਨ ਇੱਕ ਤਰ੍ਹਾਂ ਨਾਲ ਭਾਜਪਾ ਦੇ ਦੋ-ਤਿੰਨ ਨੇਤਾਵਾਂ ਦਾ ਗੁਲਾਮ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿਚ ਕੰਮ ਕੋਈ ਕਰਦਾ ਹੈ ਪਰ ਫਾਇਦਾ ਕਿਸੇ ਹੋਰ ਨੂੰ ਹੁੰਦਾ ਹੈ। ਕੋਕਾ ਕੋਲਾ ਕੰਪਨੀ ਦੀ ਉਦਾਹਰਣ ਦਿੰਦਿਆਂ ਰਾਹੁਲ ਨੇ ਕਿਹਾ ਕਿ ਇਸ ਦਾ ਮਾਲਕ ਪਹਿਲਾਂ ਅਮਰੀਕਾ ਵਿਚ ਸ਼ਿਕੰਜਵੀਂ ਵੇਚਦਾ ਸੀ ਪਰ ਹੌਲੀ-ਹੌਲੀ ਉਸ ਨੇ ਆਪਣੇ ਹੁਨਰ ਅਤੇ ਪੈਸੇ ਨਾਲ ਕੋਕਾ ਕੋਲਾ ਕੰਪਨੀ ਬਣਾਈ। ਰਾਹੁਲ ਨੇ ਕਿਹਾ ਕਿ ਹਿੰਦੁਸਤਾਨ ਵਿਚ ਜਿਹੜਾ ਵਿਅਕਤੀ ਢਾਬਾ ਚਲਾਉਂਦਾ ਹੈ, ਜਿਹੜਾ ਕਾਰੀਗਰ ਹੈ, ਉਸ ਨੂੰ ਇਹ ਦੇਸ਼ ਕੁਝ ਨਹੀਂ ਦਿੰਦਾ।

RELATED ARTICLES
POPULAR POSTS