Breaking News
Home / ਭਾਰਤ / ਕੋਰੋਨਾ ਖ਼ਿਲਾਫ਼ ਪੂਰੇ ਦੇਸ਼ ਨੇ ਦਿਖਾਈ ਇਕਜੁੱਟਤਾ

ਕੋਰੋਨਾ ਖ਼ਿਲਾਫ਼ ਪੂਰੇ ਦੇਸ਼ ਨੇ ਦਿਖਾਈ ਇਕਜੁੱਟਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਦੇਸ਼ ਵਾਸੀਆਂ ਨੇ ਜਗਾਏ ਦੀਵੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਦੇ ਖ਼ਿਲਾਫ਼ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਪ੍ਰਕਾਸ਼ ਤਿਉਹਾਰ ਮਨਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਇਕਜੁੱਟ ਹੋ ਕੇ ਪੂਰੇ ਦੇਸ਼ ਨੇ ਸਾਬਿਤ ਕਰ ਦਿੱਤਾ ਕਿ ਕੋਰੋਨਾ ਖ਼ਿਲਾਫ਼ ਭਾਰਤ ਪੂਰੀ ਤਾਕਤ ਨਾਲ ਲੜੇਗਾ। ਦੇਸ਼ ਦੇ ਇਸ ਸੰਕਲਪ ਨਾਲ ਸਾਡੀ ਸੇਵਾ ‘ਚ 24 ਘੰਟੇ, 7 ਦਿਨ ਜੁਟੇ ਕੋਰੋਨਾ ਖ਼ਿਲਾਫ਼ ਲੜਨ ਵਾਲਿਆਂ ਦਾ ਹੌਸਲਾ ਵੀ ਲੱਖਾਂ ਗੁਣਾ ਵਧ ਗਿਆ ਹੈ। ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਦੇਸ਼ ਭਰ ‘ਚ ਲੋਕਾਂ ਨੇ ਐਤਵਾਰ ਰਾਤ 9 ਵਜੇ 9 ਮਿੰਟ ਲਈ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਜਾਂ ਆਪਣੇ ਮੋਬਾਈਲ ਫੋਨਾਂ ਦੀ ਫਲੈਸ਼ ਲਾਈਟ ਜਗਾ ਕੇ ਰੌਸ਼ਨੀ ਕੀਤੀ। ਰਾਤ ਜਿਵੇ ਹੀ 9 ਵੱਜੇ, ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਲੋਕ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਬਾਲਕੋਨੀਆਂ ‘ਚ ਆ ਗਏ ਅਤੇ ਉਨਾਂ ਦੀਵੇ ਤੇ ਮੋਮਬੱਤੀਆਂ ਜਗਾ ਕੇ ਰੌਸ਼ਨੀ ਕੀਤੀ। ਕਈ ਥਾਈਂ ਲੋਕਾਂ ਨੇ ਪਟਾਕੇ ਚਲਾਏ, ਥਾਲੀਆਂ ਖੜਕਾਈਆਂ ਅਤੇ ਸੀਟੀਆਂ ਮਾਰੀਆਂ। ਕਈ ਥਾਈਂ ਪੁਲਿਸ ਦੇ ਸਾਇਰਨ ਵੀ ਸੁਣੇ ਗਏ। ਕਈ ਥਾਈਂ ਲੋਕਾਂ ਨੇ ਭਜਨ ਤੇ ਮੰਤਰਾਂ ਦਾ ਉਚਾਰਨ ਵੀ ਕੀਤਾ ਅਤੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਕਈ ਮੰਤਰੀਆਂ ਅਤੇ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਰੌਸ਼ਨੀ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਣੇ ਦੇਸ ‘ਚ ਕਈ ਥਾਵਾਂ ‘ਤੇ ਇਸਦਾ ਵਿਰੋਧ ਵੀ ਹੋਇਆ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …