ਰੈਕਸਡੇਲ/ਪਰਵਾਸੀ ਬਿਓਰੋ: ਕਮੇਟੀ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਘਰ ਵਿਖੇ ਲੰਗਰ ਜਿਸ ਵਿਚ ਚਾਵਲ, ਦਾਲ ਅਤੇ ਖੀਰ ਸ਼ਾਮਲ ਹਨ ਪੈਕ ਕਰਕੇ ਵੰਡੇ ਜਾ ਰਹੇ ਹਨ। ਕੋਈ ਵੀ ਜ਼ਰੂਰਤਮੰਦ ਵਿਅਕਤੀ ਸਵੇਰੇ 7:00 ਤੋਂ ਰਾਤਦੇ 9:00 ਵਜੇ ਤੱਕ ਲੰਗਰ ਪ੍ਰਾਪਤ ਕਰ ਸਕਦਾ ਹੈ। ਇਸ ਵਿਚ ਬਾਹਰੋਂ ਪੜ੍ਹਨ ਆਏ ਵਿਦਿਆਰਥੀਆਂ, ਬਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਲਈ ਪ੍ਰਬੰਧ ਕੀਤਾ ਗਿਆ ਹੈ।
ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਗੁਰੂਘਰ ਵਿਖੇ ਸਹਿਜ ਪਾਠ ਜਾਰੀ ਹੈ ਅਤੇ ਸੰਗਤ ਨੂੰ ਬੇਨਤੀ ਹੈ ਕਿ 5 ਤੋਂ ਵੱਧ ਵਿਅਕਤੀਆਂ ਇਕ ਸਮੇਂ ਇਕੱਠੇ ਹੋਣ ਦੀ ਆਗਿਆ ਨਹੀਂ ਹੈ। ਹੋਰ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਵਿਖੇ ਇਸ ਨੰਬਰ (416) 746-6666 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਿੱਖ ਸਪਿਰਚੁਅਲ ਸੈਂਟਰ, ਰੈਕਸਡੇਲ ਗੁਰਦੁਆਰਾ ਸਾਹਿਬ ਵਲੋਂ ਜ਼ਰੂਰਤਮੰਦਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ
RELATED ARTICLES

