ਟੋਰਾਂਟੋ/ਬਿਊਰੋ ਨਿਊਜ਼ : ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਤੇ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਬਿਆਨ ਜਾਰੀ ਕਰਕੇ ਕਰੋਨਾ ਵਾਇਰਸ ਕਰਕੇ ਆਊਟਬ੍ਰੇਕ ਦੌਰਾਨ ਟਰੱਕ ਡਰਾਈਵਰਾਂ ਦੇ ਸਮਰਥਨ ਵਿੱਚ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਆਖਿਆ ਗਿਆ ਕਿ ਅਜਿਹੇ ਮੁਸ਼ਕਲ ਹਾਲਾਤ ਵਿੱਚ ਸਾਡੇ ਕੋਲ ਵਿਲੱਖਣ ਹੀਰੋਜ਼ ਹਨ। ਇਹ ਹੀਰੋ ਕੋਈ ਹੋਰ ਨਹੀਂ ਸਗੋਂ ਸਾਡੇ ਟਰੱਕ ਡਰਾਈਵਰ ਹਨ। ਉਹ ਓਨਟਾਰੀਓ ਦੇ ਪਰਿਵਾਰਾਂ ਲਈ ਦਿਨ ਦੇ ਕਈ ਘੰਟਿਆਂ ਤੱਕ ਕੰਮ ਕਰਦੇ ਹਨ, ਦਿਨ ਰਾਤ ਫੂਡ, ਹੋਰ ਸਾਜ਼ੋ ਸਮਾਨ ਤੇ ਹੋਰ ਸਪਲਾਈਜ਼ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਹਨ। ਸਾਡੇ ਟਰੱਕ ਡਰਾਈਵਰਾਂ ਨੂੰ ਸਾਡੇ ਸਨਮਾਨ, ਸਹਿਯੋਗ ਤੇ ਸਾਡੇ ਵੱਲੋਂ ਬੋਲੇ ਜਾਣ ਵਾਲੇ ਧੰਨਵਾਦ ਦੇ ਦੋ ਬੋਲਾਂ ਦੀ ਲੋੜ ਹੈ ਤਾਂ ਕਿ ਉਹ ਇਹ ਯਕੀਨੀ ਬਣਾ ਸਕਣ ਕਿ ਸਾਡੇ ਘਰਾਂ ਵਿੱਚ ਖਾਣਾ ਪਹੁੰਚਦਾ ਰਹੇ ਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਰਹਿਣ।
ਪਰ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਨ ਵਾਲਿਆਂ ਤੋਂ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਸੜਕਾਂ ਉੱਤੇ ਸਫਰ ਕਰਦੇ ਸਮੇਂ ਸਾਡੇ ਇਨ੍ਹਾਂ ਟਰੱਕ ਡਰਾਈਵਰਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ। ਇਸ ਲਈ ਅਸੀਂ ਸਾਰੇ ਕਾਰੋਬਾਰੀਆਂ ਨੂੰ ਉਸ ਸਮੇਂ ਇਨ੍ਹਾਂ ਟਰੱਕ ਡਰਾਈਵਰਾਂ ਨੂੰ ਸਪੋਰਟ ਕਰਨ ਲਈ ਆਖ ਰਹੇ ਹਾਂ ਜਦੋਂ ਉਹ ਆਰਾਮ ਕਰਨ ਲਈ, ਗੈਸ ਭਰਵਾਉਣ ਲਈ ਜਾਂ ਵਾਸ਼ਰੂਮਜ਼ ਦੀ ਵਰਤੋਂ ਕਰਨ ਲਈ ਰੁਕਦੇ ਹਨ। ਇਸ ਨਾਲ ਸਾਡੇ ਟਰੱਕ ਡਰਾਈਵਰ ਸੜਕਾਂ ਉੱਤੇ ਸੇਫ ਤੇ ਹੈਲਦੀ ਰਹਿ ਸਕਣਗੇ।
ਸਰਕਾਰ ਹੋਣ ਨਾਤੇ ਅਸੀਂ ਟਰੱਕ ਡਰਾਈਵਰਾਂ ਨੂੰ ਦਰਪੇਸ਼ ਮੁੱਦਿਆਂ ਦੇ ਸਬੰਧ ਵਿੱਚ ਉਨ੍ਹਾਂ ਨਾਲ ਤੇ ਐਸੋਸਿਏਸ਼ਨਜ਼ ਨਾਲ ਰਲ ਕੇ ਕੰਮ ਕਰ ਰਹੇ ਹਾਂ। ਅਸੀਂ ਟਰੱਕ ਡਰਾਈਵਰਾਂ ਲਈ ਅਜਿਹੀਆਂ ਸੁਰੱਖਿਅਤ ਥਾਂਵਾਂ ਦਾ ਇੰਤਜ਼ਾਮ ਕਰ ਰਹੇ ਹਾਂ ਜਿੱਥੇ ਉਹ ਦੋ ਘੜੀ ਰੁਕ ਕੇ ਅਰਾਮ ਕਰ ਸਕਣ। ਇਸ ਦੇ ਨਾਲ ਹੀ 23 ਆਨਰੂਟ ਟਰੈਵਲ ਪਲਾਜ਼ਾਜ਼ ਨੂੰ ਵੀ ਖੁੱਲ੍ਹਿਆਂ ਰੱਖਿਆ ਜਾ ਰਿਹਾ ਹੈ ਤਾਂ ਕਿ ਟੇਕ ਆਊਟ, ਗ੍ਰੈਬ ਐਂਡ ਗੋ ਤੇ ਡਰਾਈਵ ਥਰੂ ਸੇਵਾਵਾਂ ਜਾਰੀ ਰੱਖੀਆਂ ਜਾ ਸਕਣ। ਅਸੀਂ ਵਾਸ਼ਰੂਮਜ਼ ਨੂੰ ਵਧੇਰੇ ਸਾਫ ਸੁਥਰਾ ਰੱਖਣ ਤੇ 32 ਟਰੱਕ ਇੰਸਪੈਕਸ਼ਨ ਸਟੇਸ਼ਨਾਂ ਉੱਤੇ ਪੋਰਟੇਬਲ ਵਾਸ਼ਰੂਮ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …