ਬਰੈਂਪਟਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਕਾਰਨ ਸਮੁੱਚਾ ਵਿਸ਼ਵ ਇੱਕ ਮੁਸ਼ਕਿਲ ਭਰੇ ਦੌਰ ‘ਚੋਂ ਲੰਘ ਰਿਹਾ ਹੈ। ਇਸ ਸਮੇਂ ਕੈਨੇਡਾ ਸਰਕਾਰ ਵੱਲੋਂ ਸਾਰੇ ਕੈਨੇਡੀਅਨਜ਼ ਦੀ ਸਹਾਇਤਾ ਲਈ ਅਲੱਗ-ਅੱਲਗ ਤਰ੍ਹਾਂ ਦੇ ਫੰਡਿੰਗ ਅਤੇ ਸਹਾਇਤਾ ਪ੍ਰੋਗਰਾਮ ਅਤੇ ਚਲਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਫੈਡਰਲ ਸਰਕਾਰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਸਾਰੇ ਕੈਨੇਡੀਅਨਾਂ ਦੀ ਸਹਾਇਤਾ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਕੈਨੇਡਾ ਸਰਕਾਰ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਇਹ ਸਮਾਂ ਸਾਡੇ ਸੀਨੀਅਰਜ਼ ਲਈ ਬਹੁਤ ਮੁਸ਼ਕਿਲ ਭਰਿਆ ਹੈ। ਇਸੇ ਲਈ ਫੈੱਡਰਲ ਸਰਕਾਰ ਨੇ 350 ਮਿਲੀਅਨ ਡਾਲਰ ਦੇ ਐਮਰਜੈਂਸੀ ਕਮਿਊਨਟੀ ਸਪੋਰਟ ਫੰਡ ਰਾਹੀਂ ਚੈਰਿਟੀਜ ਅਤੇ ਗੈਰ-ਮੁਨਾਫਾ ਸੰਗਠਨਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਨਾਲ ਲੋੜ੍ਹਵੰਦ ਅਤੇ ਸੀਨੀਅਰਜ਼ ਕੈਨੇਡੀਅਨਜ਼ ਦੀਆਂ ਕਈ ਜ਼ਰੂਰਤਾਂ ਜਿਵੇਂ ਕਿ ਗ੍ਰੋਸਰੀ ਅਤੇ ਦਵਾਈਆਂ ਦੀ ਡਿਲੀਵਰੀ, ਬਜ਼ੁਰਗਾਂ ਜਾਂ ਅਪਾਹਜ ਵਿਅਕਤੀਆਂ ਨੂੰ ਕਿਤੇ ਆਉਣ-ਜਾਣ ਦੀ ਮਦਦ ਕਰਨੀ, ਸਰਕਾਰੀ ਲਾਭਾਂ ਲੈਣ ‘ਚ ਸਹਾਇਤਾ ਕਰਨੀ, ਸੰਸਥਾਵਾਂ ਵੱਲੋਂ ਵਲੰਟੀਅਰਾਂ ਨੂੰ ਸਿਖਲਾਈ, ਸਪਲਾਈ ਅਤੇ ਹੋਰ ਲੋੜੀਂਦੇ ਸਹਾਇਤਾ ਪ੍ਰਦਾਨ ਕਰਨ ਲਈ ਮਾਲੀ ਮਦਦ ਦਿੱਤੀ ਜਾਵੇਗੀ।
ਹਰ ਲੋੜਵੰਦ ਦੀ ਮਦਦ ਕਰਨਾ ਫੈਡਰਲ ਸਰਕਾਰ ਦੀ ਤਰਜੀਹ : ਸੋਨੀਆ ਸਿੱਧੂ
RELATED ARTICLES