ਟੋਰਾਂਟੋ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਤੋਂ ਬਚਾਅ ਲਈ ਸਹਾਇਤਾ ਸੰਸਥਾ ਵਲੋਂ ਪੀਲ ਰਿਜਨਲ ਪੁਲਿਸ ਅਤੇ ਡਿਕਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਟੈਕਸੀ ਡਰਾਈਵਰ, ਟਰੱਕ ਡਰਾਈਵਰ ਅਤੇ ਬੱਸ ਡਰਾਈਵਰਾਂ ਨੂੰ ਮੁਫ਼ਤ ਮਾਸਕ ਵੰਡੇ ਗਏ।
ਡਿਕਸੀ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿਚ ਪੀਲ ਪੁਲਿਸ ਦੇ ਅਧਿਕਾਰੀ ਮਨਜੀਤ ਸਿੰਘ ਬਸਰਾ, ਰਾਜ ਬੜਿੰਗ ਅਤੇ ਕੇਵਿਨ ਐਂਡਰਸਨ, ਗੁਰਦੁਆਰਾ ਕਮੇਟੀ ਵਲੋਂ ਰਣਜੀਤ ਸਿੰਘ ਦੂਲੇ, ਸਹਾਇਤਾ ਸੰਸਥਾ ਦੇ ਕਰਮਜੀਤ ਸਿੰਘ ਗਿੱਲ, ਸੈਂਡੀ ਗਰੇਵਾਲ, ਸੁਖਵਿੰਦਰ ਮਾਨ, ਪ੍ਰਿਤਪਾਲ ਸਿੰਘ ਸੰਧੂ, ਜਗਮੋਹਨ ਸਿੰਘ ਧਾਲੀਵਾਲ ਅਤੇ ਦਿਲਜੋਤ ਸਿੰਘ ਆਦਿ ਨੇ ਇਹ ਸੇਵਾ ਨਿਭਾਈ ਅਤੇ ਲੋਕਾਂ ਨੂੰ ਕੋਰੋਨਾ ਵਰਗੀ ਬਿਮਾਰੀ ਤੋਂ ਬਚਣ ਦੀ ਅਪੀਲ ਕਰਦਿਆਂ ਆਪੋ-ਆਪਣੇ ਘਰਾਂ ਵਿਚ ਰਹਿਣ ਲਈ ਆਖਿਆઠ।
Home / ਜੀ.ਟੀ.ਏ. ਨਿਊਜ਼ / ਡਿਕਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀਲ ਪੁਲਿਸ ਨੇ ਮਿਲ ਕੇ ਡਰਾਈਵਰਾਂ ਨੂੰ ਵੰਡੇ ਮੁਫ਼ਤ ਮਾਸਕ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …