Breaking News
Home / ਜੀ.ਟੀ.ਏ. ਨਿਊਜ਼ / ਖਰਾਬ ਮੌਸਮ ਕਾਰਨ ਪੀਅਰਸਨ ਏਅਰਪੋਰਟ ਨੇ ਰੱਦ ਕੀਤੀਆਂ ਕਈ ਉਡਾਨਾਂ

ਖਰਾਬ ਮੌਸਮ ਕਾਰਨ ਪੀਅਰਸਨ ਏਅਰਪੋਰਟ ਨੇ ਰੱਦ ਕੀਤੀਆਂ ਕਈ ਉਡਾਨਾਂ

ਓਨਟਾਰੀਓ/ਬਿਊਰੋ ਨਿਊਜ਼ : ਭਾਰੀ ਬਰਫਬਾਰੀ ਕਾਰਨ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਸੈਂਕੜੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਰਵਾਨਾ ਹੋਣ ਵਾਲੀਆਂ 25.8 ਫੀਸਦੀ ਉਡਾਨਾਂ ਰੱਦ ਕੀਤੀਆਂ ਗਈਆਂ ਹਨ ਤੇ ਇਸੇ ਤਰ੍ਹਾਂ ਇੱਥੇ ਪਹੁੰਚਣ ਵਾਲੀਆਂ 26 ਫੀਸਦੀ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਕੁੱਲ ਮਿਲਾ ਕੇ 106 ਡਿਪਾਰਚਰ ਤੇ 106 ਐਰਾਈਵਲਜ਼ ਰੱਦ ਕੀਤੇ ਗਏ ਹਨ। 20 ਸੈਂਟੀਮੀਟਰ ਦੇ ਨੇੜੇ ਤੇੜੇ ਬਰਫਬਾਰੀ ਹੋ ਜਾਣ ਕਾਰਨ ਸ਼ਾਮ ਵੇਲੇ ਤੱਕ ਦਰਜਨਾਂ ਹੋਰ ਉਡਾਨਾਂ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਕਈ ਉਡਾਨਾਂ ਵਿੱਚ ਦੇਰ ਵੀ ਹੋ ਸਕਦੀ ਹੈ।
ਟੋਰਾਂਟੋ ਪੀਅਰਸਨ ਵੱਲੋਂ ਯਾਤਰੀਆਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਏਅਰਪੋਰਟ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਏਅਰਪੋਰਟ ਦੀ ਵੈੱਬਸਾਈਟ ਉੱਤੇ ਜਾਂ ਆਪਣੀ ਏਅਰਲਾਈਨ ਤੋਂ ਆਪਣੀ ਫਲਾਈਟ ਦੇ ਸਟੇਟਸ ਦਾ ਪਤਾ ਜ਼ਰੂਰ ਲਗਾ ਲੈਣ। ਦੱਖਣੀ ਓਨਟਾਰੀਓ ਵਿੱਚ ਟਰੈਵਲ ਐਡਵਾਈਜਰੀ ਪ੍ਰਭਾਵੀ ਹੋਣ ਕਾਰਨ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਟਰੈਵਲਰਜ਼ ਆਪਣੀ ਫਲਾਈਟ ਵਿੱਚ ਤਬਦੀਲੀਆਂ ਵੀ ਕਰ ਸਕਦੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …