ਕਦੋਂ ਖਤਮ ਹੋਣਗੀਆਂ ਕਰੋਨਾ ਸਬੰਧੀ ਪਾਬੰਦੀਆਂ?
ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਲੱਗੀਆਂ ਦੇਸ਼ ਭਰ ਵਿਚ ਪਾਬੰਦੀਆਂ ਸਬੰਧੀ ਵਿਰੋਧੀ ਧਿਰ ਦੇ ਆਗੂ ਓਟੂਲ ਨੇ ਹਾਊਸ ਆਫ਼ ਕਾਮਨਜ਼ ‘ਚ ਸਵਾਲ ਚੁੱਕੇ। ਕੰਸਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਹਾਊਸ ਆਫ ਕਾਮਨਜ ਵਿੱਚ ਓਪੋਜੀਸ਼ਨ ਡੇਅ ਦੀ ਵਰਤੋਂ ਕਰਕੇ ਜਸਟਿਨ ਟਰੂਡੋ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹ ਦੱਸਿਆ ਜਾਵੇ ਕਿ ਕੋਵਿਡ-19 ਲੌਕਡਾਊਨ ਕਦੋਂ ਖੋਲ੍ਹਿਆ ਜਾਵੇਗਾ।
ਓਟੂਲ ਵੱਲੋਂ ਇੱਕ ਮਤਾ ਪੇਸ਼ ਕਰਕੇ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਕੋਵਿਡ-19 ਸਬੰਧੀ ਪਾਬੰਦੀਆਂ ਜਦੋਂ ਖਤਮ ਹੋਣਗੀਆਂ ਉਸ ਸਬੰਧ ਵਿੱਚ ਖਰੜਾ ਤੇ ਸਮਾਂ ਸੀਮਾਂ ਸਪੱਸਟ ਕੀਤੀ ਜਾਵੇ। ਕੰਸਰਵੇਟਿਗ ਆਗੂ ਓਟੂਨ ਨੇ ਆਖਿਆ ਕਿ ਅਮਰੀਕਾ ਤੇ ਯੂਕੇ ਨੇ ਆਪੋ-ਆਪਣੀਆਂ ਯੋਜਨਾਵਾਂ ਪੇਸ਼ ਕਰ ਦਿੱਤੀਆਂ ਹਨ। ਪਰ ਜਸਟਿਨ ਟਰੂਡੋ ਨੇ ਕੈਨੇਡੀਅਨਾਂ ਨੂੰ ਇਹ ਸਪੱਸ਼ਟ ਤਸਵੀਰ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੈਗੂਲਰ ਤੇ ਸੋਸ਼ਲ ਲਾਈਫ ਕਦੋਂ ਤੇ ਕਿਵੇਂ ਸ਼ੁਰੂ ਹੋਵੇਗੀ ਤੇ ਇਸ ਲਈ ਕਿਹੋ ਜਿਹੇ ਹਾਲਾਤ ਹੋਣਗੇ। ਹਾਲਾਂਕਿ ਓਟੂਲ ਵੱਲੋਂ ਨੈਸ਼ਨਲ ਲੌਕਡਾਊ ਪਲੈਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਸਲ ਵਿੱਚ ਪਾਬੰਦੀਆਂ ਨੂੰ ਵਧਾਉਣਾ ਜਾਂ ਘਟਾਉਣਾ ਪ੍ਰੋਵਿੰਸ਼ੀਅਲ ਸਰਕਾਰ ਦੇ ਹੱਥ ਵਿੱਚ ਹੈ। ਓਟੂਲ ਨੇ ਆਖਿਆ ਕਿ ਲੌਕਡਾਊਨ ਹਟਾਉਣ ਤੇ ਕੈਨੇਡੀਅਨ ਤੇ ਅਮੈਰੀਕਨ ਸਰਹੱਦ ਨੂੰ ਮੁੜ ਖੋਲ੍ਹਣ ਲਈ ਤੇਜੀ ਨਾਲ ਟੈਸਟਿੰਗ ਹੀ ਅਸਲ ਪਲੈਨ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …