17.8 C
Toronto
Thursday, April 9, 2026
spot_img
Homeਜੀ.ਟੀ.ਏ. ਨਿਊਜ਼ਡਿਜ਼ਨੀਲੈਂਡ ਥੀਮ ਪਾਰਕ ਬਣਨ ਨਾਲ ਟੋਰਾਂਟੋ ਬਣੇਗਾ ਦੁਨੀਆ 'ਚ ਮਨੋਰੰਜਨ ਦਾ ਬਾਦਸ਼ਾਹ

ਡਿਜ਼ਨੀਲੈਂਡ ਥੀਮ ਪਾਰਕ ਬਣਨ ਨਾਲ ਟੋਰਾਂਟੋ ਬਣੇਗਾ ਦੁਨੀਆ ‘ਚ ਮਨੋਰੰਜਨ ਦਾ ਬਾਦਸ਼ਾਹ

6.5 ਅਰਬ ਡਾਲਰ ਖਰਚਿਆ ਜਾਵੇਗਾ ਡਿਜ਼ਨੀਲੈਂਡ ਥੀਮ ਪਾਰਕ ਦੇ ਨਿਰਮਾਣ ‘ਤੇ
ਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਨੂੰ ਦੁਨੀਆ ਭਰ ਵਿਚ ਮਨੋਰੰਜਨ ਦਾ ਬਾਦਸ਼ਾਹ ਬਣਾਉਣ ਦੀ ਇੱਛਾ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ, ਜਿਸ ਦਾ ਅਧਾਰ ਹੋਵੇਗਾ ਡਿਜ਼ਨੀਲੈਂਡ ਥੀਮ ਪਾਰਕ ਦੀ ਸਥਾਪਨਾ। ਵਾਲਟ ਡਿਜ਼ਨੀ ਨੇ ਟੋਰਾਂਟੋ ਨੂੰ ਮਨੋਰੰਜਨ ਦਾ ਅੰਤਰਰਾਸ਼ਟਰੀ ਧੁਰਾ ਬਣਾਉਣ ਦੀ ਯੋਜਨਾ ਪੇਸ਼ ਕੀਤੀ ਹੈ ਜਿਸ ਤਹਿਤ ਟੋਰਾਂਟੋ ਆਇਲੈਂਡਜ਼ ਵਿਖੇ 6.5 ਅਰਬ ਡਾਲਰ ਦੀ ਲਾਗਤ ਨਾਲ ਨਵਾਂ ਥੀਮ ਪਾਰਕ ਸਥਾਪਤ ਕੀਤਾ ਜਾਵੇਗਾ। ਟੋਰਾਂਟੋ ਡਿਜ਼ਨੀ ਰਿਜ਼ੌਰਟ ਨਾਂ ਵਾਲੇ ਇਸ ਪ੍ਰੋਜੈਕਟ ਟੋਰਾਂਟੋ ਆਈਲੈਂਡ ‘ਤੇ ਹੋਟਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ ਅਤੇ ਆਇਲੈਂਡ ਤੇ ਡਾਊਨਟਾਊਨ ਦਰਮਿਆਨ ਬਿਹਤਰ ਆਵਾਜਾਈ ਸੰਪਰਕ ਕਾਇਮ ਕੀਤਾ ਜਾਵੇਗਾ। ਵਾਲਟ ਡਿਜ਼ਨੀ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀ.ਈ.ਓ. ਬੌਬ ਆਇਗਰ ਨੇ ਕਿਹਾ ਕਿ ਟੋਰਾਂਟੋ ਅਜਿਹਾ ਸ਼ਾਨਦਾਰ ਸ਼ਹਿਰ ਹੈ ਜਿਸ ਨੂੰ ਅਸੀਂ ਮਨੋਰੰਜਨ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣਾਉਣ ਦੇ ਸੁਪਨੇ ਵੇਖ ਰਹੇ ਹਾਂ। ਡਿਜ਼ਨੀ ਦਾ ਨਵਾਂ ਉਪਰਾਲਾ ਸਿਰਫ ਮੌਜੂਦਾ ਪੀੜ•ੀ ਹੀ ਨਹੀਂ ਸਗੋਂ ਆਉਣ ਵਾਲੀਆਂ ਨਸਲਾਂ ਲਈ ਅਚੰਭੇ ਤੋਂ ਘੱਟ ਨਹੀਂ ਹੋਵੇਗਾ। ਉਨ•ਾਂ ਕਿਹਾ ਕਿ ਆਪਣੇ ਛੇ ਦਹਾਕਿਆਂ ਦੇ ਸਫਰ ਤੋਂ ਅਸੀਂ ਇਹੋ ਸਿੱਖੇ ਹਾਂ ਕਿ ਹਰ ਨਵੀਂ ਮੰਜ਼ਿਲ ‘ਤੇ ਨਵੇਂ ਯੁਗ ਦੇ ਥੀਮ ਪਾਰਕ ਸਥਾਪਤ ਕੀਤੇ ਜਾਣ। ਟੋਰਾਂਟੋ ਡਿਜ਼ਨੀ ਰਿਜ਼ੋਰਟ ਨਾਂ ਦੇ ਇਸ ਪ੍ਰੋਜੈਕਟ ਵਿਚ ਡਿਜ਼ਨੀ ਦੀ ਹਿੱਸੇਦਾਰੀ 48 ਫੀਸਦੀ ਹੋਵੇਗੀ ਜਦਕਿ ਬਾਕੀ 52 ਫੀਸਦੀ ਯੋਗਦਾਨ ਇਕ ਨਵੇਂ ਪਬਲਿਕ-ਪ੍ਰਾਈਵੇਟ ਕੰਸੋਰਟੀਅਮ ਹਾਇਵਾਥਾ ਡਿਵੈੱਲਪਮੈਂਟ ਕਾਰਪੋਰੇਸ਼ਨ ਵੱਲੋਂ ਪਾਇਆ ਜਾਵੇਗਾ। ਹਾਇਵਾਥਾ ਵਿਚ ਕਰਾਊਨ ਕਾਰਪੋਰੇਸ਼ਨ ਕੈਨੇਡਾ ਲੈਂਡਜ਼ ਕੰਪਨੀ ਦੀ 20 ਫੀਸਦੀ ਹਿੱਸੇਦਾਰੀ ਹੈ ਜਦਕਿ 39 ਫੀਸਦੀ ਹਿੱਸੇਦਾਰੀ ਟੋਰਾਂਟੋ ਦੀ ਕਮਰਸ਼ੀਅਲ ਫਰਮ ਆਕਸਫੋਰਡ ਪ੍ਰਾਪਰਟੀਜ਼ ਦੀ ਰੱਖੀ ਗਈ ਹੈ।
ਇਸੇ ਤਰ•ਾਂ 16 ਫੀਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਦੀ ਕਮਰਸ਼ੀਅਲ ਫਰਮ ਆਕਸਫੋਰਡ ਪ੍ਰਾਪਰੀਟਜ਼ ਦੀ ਰੱਖੀ ਗਈ ਹੈ। ਇਸੇ ਤਰ•ਾਂ 16 ਫੀਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਦੀ ਫਰਮ ਕਿਲਮਰ ਵੈਨ ਨੌਰਸਟੈਂਡ ਕੰਪਨੀ ਲਿਮਟਿਡ ਹੈ ਅਤੇ 15 ਫੀਸਦੀ ਹਿੱਸੇਦਾਰੀ ਇੰਸਟਾਰ ਏ.ਜੀ.ਐੱਫ. ਅਸੈਟ ਮੈਨੇਜਮੈਂਟ ਇਨਕਾਰਪੋਰੇਸ਼ਨ ਤੇ 10 ਫੀਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਸਿਟੀ ਕੌਂਸਲ ਹੈ। ਬਿਲੀ ਬਿਸ਼ਪ ਟੋਰਾਂਟੋ ਸਿਟੀ ਏਅਰਪੋਰਟ ਵਾਲੀ ਥਾਂ ਉਸਾਰੇ ਜਾਣ ਵਾਲੇ ਪ੍ਰੋਜੈਕਟ ਵਾਸਤੇ ਹਵਾਈ ਅੱਡੇ ਦਾ ਸੰਚਾਲਨ ਕਰ ਰਹੀ ਫੈਡਰਲ ਏਜੰਸੀ ਟੋਰਾਂਟੋ ਪੋਰਟ ਅਥਾਰਟੀ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਨਵੇਂ ਨਾਂ ਕੈਨੇਡਾ ਲੈਂਡਜ਼ ਕੰਪਨੀ ਵਜੋਂ ਜਾਣਿਆ ਜਾਵੇਗਾ। ਹਾਇਵਾਥਾ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਈਕਲ ਰੈਨਜ਼ੀ ਨੇ ਕਿਹਾ ਕਿ ਵਾਲਟ ਡਿਜ਼ਨੀ ਦੇ ਐਲਾਨ ਤੋਂ ਅਸੀਂ ਬੇਹੱਦ ਖੁਸ਼ ਹਾਂ।
ਵਾਲਟ ਡਿਜ਼ਨੀ ਵੱਲੋਂ ਪ੍ਰੋਜੈਕਟ ਲਈ 3.36 ਅਰਬ ਡਾਲਰ ਨਕਦ ਮੁਹੱਈਆ ਕਰਵਾਏ ਜਾਣਗੇ ਅਤੇ ਸਾਰਾ ਕੰਟਰੋਲ ਉਸ ਦੇ ਹੱਥਾਂ ਵਿਚ ਹੋਵੇਗਾ। ਇਸ ਤੋਂ ਇਲਾਵਾ 2.88 ਅਰਬ ਡਾਲਰ ਆਕਸਫੋਰਡ ਪ੍ਰਾਪਰਟੀਜ਼, ਕਿਲਮਰ ਵੈਨ ਨੌਰਸਟੈਂਡ ਕੰਪਨੀ ਲਿਮਟਿਡ ਹੈ ਅਤੇ 15 ਫੀਸਦੀ ਹਿੱਸੇਦਾਰੀ ਇੰਸਟਾਰ ਏ.ਜੀ.ਐੱਫ. ਅਸੈਟ ਮੈਨੇਜਮੈਂਟ ਇਨਕਾਰਪੋਰੇਸ਼ਨ ਤੇ 10 ਫੀਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਸਿਟੀ ਕੌਂਸਲ ਹੈ। ਬਿਲੀ ਬਿਸ਼ਪ ਟੋਰਾਂਟੋ ਸਿਟੀ ਏਅਰਪੋਰਟ ਵਾਲੀ ਥਾਂ ਉਸਾਰੇ ਜਾਣ ਵਾਲੇ ਪ੍ਰੋਜੈਕਟ ਵਾਸਤੇ ਹਵਾਈ ਅੱਡੇ ਦਾ ਸੰਚਾਲਨ ਕਰ ਰਹੀ ਫੈਡਰਲ ਏਜੰਸੀ ਟੋਰਾਂਟੋ ਪੋਰਟ ਅਥਾਰਟੀ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਨਵੇਂ ਨਾਂ ਕੈਨੇਡਾ ਲੈਂਡਜ਼ ਕੰਪਨੀ ਵਜੋਂ ਜਾਣਿਆ ਜਾਵੇਗਾ। ਇਹ ਖਬਰ  ਟੋਰਾਂਟੋ ਦੇ ਇਕ ਪੱਤਰਕਾਰ ਵਲੋਂ ‘ਅਪ੍ਰੈਲ ਫੂਲ ਡੇਅ’ ਵਾਲੇ ਦਿਨ ਪ੍ਰਕਾਸ਼ਤ ਕੀਤੀ ਗਈ ਸੀ।

RELATED ARTICLES
POPULAR POSTS