-8.7 C
Toronto
Monday, January 5, 2026
spot_img
Homeਜੀ.ਟੀ.ਏ. ਨਿਊਜ਼ਗੁਰਰਤਨ ਸਿੰਘ ਹੋਣਗੇ ਬਰੈਂਪਟਨ ਈਸਟ ਤੋਂ ਐਨ.ਡੀ.ਪੀ. ਦੇ ਉਮੀਦਵਾਰ

ਗੁਰਰਤਨ ਸਿੰਘ ਹੋਣਗੇ ਬਰੈਂਪਟਨ ਈਸਟ ਤੋਂ ਐਨ.ਡੀ.ਪੀ. ਦੇ ਉਮੀਦਵਾਰ

ਬਰੈਂਪਟਨ : ਮੰਨੇ-ਪ੍ਰਮੰਨੇ ਲਾਇਰ ਅਤੇ ਫੈਡਰਲ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੂੰ ਐਨ.ਡੀ.ਪੀ. ਨੇ ਬਰੈਂਪਟਨ ਈਸਟ ਤੋਂ ਪਾਰਟੀ ਉਮੀਦਵਾਰ ਵਜੋਂ ਚੁਣਿਆ ਹੈ। ਓਨਟਾਰੀਓ ਐਨ.ਡੀ.ਪੀ. ਆਗੂ ਐਂਡ੍ਰਾ ਹਾਰਵਾਥ ਨੇ ਗੁਰਰਤਨ ਸਿੰਘ ਦੇ ਸੈਂਕੜੇ ਸਮਰਥਕਾਂ ਦੇ ਵਿਚਾਲੇ ਉਨ•ਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ। ਹਾਰਵਾਥ ਨੇ ਕਿਹਾ ਕਿ ਗੁਰਰਤਨ ਇਸ ਸੀਟ ਲਈ ਸਭ ਤੋਂ ਬਿਹਤਰੀਨ ਉਮੀਦਵਾਰ ਹਨ ਅਤੇ ਉਹ ਬਰੈਂਪਟਨ ‘ਚ ਲੋਕਾਂ ਦੇ ਪਸੰਦੀਦਾ ਵੀ ਹਨ। ਓਨਟਾਰੀਓ ‘ਚ ਬਦਲਾਓ ਦੇ ਇਸ ਦੌਰ ‘ਚ ਅਸੀਂ ਉਨ•ਾਂ ਦੀ ਆਵਾਜ਼ ਨੂੰ ਆਪਣੀ ਮੂਵਮੈਂਟ ਦਾ  ਿਹੱਸਾ ਬਣਾਉਂਦਿਆਂ ਬੇਹੱਦ ਖ਼ੁਸ਼ ਹਾਂ।
ਉਨ•ਾਂ ਨੇ ਕਿਹਾ ਕਿ ਉਹ ਇਸ ਸਮਾਜ ਦਾ ਹਿੱਸਾ ਹਨ ਅਤੇ ਇੱਥੋਂ ਦੇ ਪਰਿਵਾਰਾਂ ਦੇ ਮਸਲੇ ਨੂੰ ਸਮਝਦੇ ਹਨ। ਬਰੈਂਪਟਨ ਸਿਵਲ ਹਸਪਤਾਲ ਤੋਂ ਲੈ ਕੇ ਆਟੋ ਇੰਸ਼ੋਰੈਂਸ ਦੀਆਂ ਵੱਧਦੀਆਂ ਦਰਾਂ ਤੱਕ ਹਰ ਮਸਲੇ ‘ਤੇ ਉਨ•ਾਂ ਦੀ ਨਜ਼ਰ ਹੈ ਅਤੇ ਉਹ ਉਸ ਨੂੰ ਹੱਲ ਕਰਨਾ ਚਾਹੁੰਦੇ ਹਨ। ਲਿਬਰਲ ਅਤੇ ਕੰਜ਼ਰਵੇਟਿਵ ਸਰਕਾਰਾਂ ਨੇ ਬੀਤੇ ਸਾਲਾਂ ‘ਚ ਹੈਲਥਕੇਅਰ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ ਅਤੇ ਉਸ ਨੂੰ ਕਾਫ਼ੀ ਮਹਿੰਗਾ ਬਣਾ ਦਿੱਤਾ ਹੈ। ਹੁਣ ਗੁਰਰਤਨ ਐਨ.ਡੀ.ਪੀ. ਸਰਕਾਰ ਦਾ ਹਿੱਸਾ ਬਣਦਿਆਂ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰਨਗੇ।

RELATED ARTICLES
POPULAR POSTS