10 C
Toronto
Tuesday, September 22, 2026
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ ਦੇ ਸਕੂਲਾਂ 'ਚ ਫ਼ੋਨ ਦੀ ਮਨਾਹੀ

ਉਨਟਾਰੀਓ ਦੇ ਸਕੂਲਾਂ ‘ਚ ਫ਼ੋਨ ਦੀ ਮਨਾਹੀ

ਉਨਟਾਰੀਓ ਦੇ ਸਕੂਲਾਂ ‘ਚ ਫ਼ੋਨ ਦੀ ਮਨਾਹੀਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ 3 ਸਤੰਬਰ ਨੂੰ ਖੁੱਲ੍ਹੇ ਹਨ। ਇਸੇ ਦੌਰਾਨ ਪ੍ਰਾਂਤਕ ਸਰਕਾਰ ਨੇ ਨਵੰਬਰ 2019 ਤੋਂ ਸਕੂਲਾਂ ਦੀਆਂ ਜਮਾਤਾਂ ਵਿਚ ਮੋਬਾਈਲ ਫ਼ੋਨ ਵਰਤਣ ਦੀ ਮਨਾਹੀ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੀ ਰਾਏ ਲਈ ਗਈ ਸੀ ਜਿਸ ‘ਚ 97% ਨੇ ਫ਼ੋਨ ਦੀ ਵਰਤੋਂ ਸੀਮਤ ਕਰਨ ਦੀ ਹਮਾਇਤ ਕੀਤੀ ਸੀ। ਸਿੱਖਿਆ ਮੰਤਰੀ ਸਟੀਫਨ ਲੇਚੇ ਨੇ ਕਿਹਾ ਕਿ ਜਮਾਤ ‘ਚ ਬੱਚਿਆਂ ਨੂੰ ਸੋਸ਼ਲ ਮੀਡੀਆ ਵੱਲ ਨਹੀਂ ਸਗੋਂ ਪੜ੍ਹਾਈ ਵੱਲ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਜਮਾਤ ਦੌਰਾਨ ਅਧਿਆਪਕ ਦੀ ਗੱਲ ਸੁਣਨ ਦੀ ਬਜਾਏ ਅਕਸਰ ਬੱਚੇ ਆਪਣੇ ਮੋਬਾਈਲ ਫ਼ੋਨ ਵਰਤਦੇ ਹਨ, ਜਿਸ ਕਰਕੇ ਫ਼ੋਨ ਨਾ ਵਰਤਣ ਦੇਣ ਦੀ ਚਰਚਾ ਚੱਲਦੀ ਰਹੀ ਹੈ।

RELATED ARTICLES
POPULAR POSTS