6.8 C
Toronto
Monday, November 3, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਪੰਜਾਬੀ ਜੋੜਾ ਕੋਕੀਨ ਸਮੇਤ ਗ੍ਰਿਫਤਾਰ

ਕੈਨੇਡਾ ‘ਚ ਪੰਜਾਬੀ ਜੋੜਾ ਕੋਕੀਨ ਸਮੇਤ ਗ੍ਰਿਫਤਾਰ

ਕੈਲਗਰੀ/ਬਿਊਰੋ ਨਿਊਜ਼
ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਅਤੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਸਾਂਝੀ ਕਾਰਵਾਈ ਦੌਰਾਨ ਕੈਨੇਡਾ-ਅਮਰੀਕਾ ਸਰਹੱਦ ਤੋਂ ਤਕਰੀਬਨ ਇੱਕ ਕੁਇੰਟਲ ਕੋਕੀਨ ਸਮੇਤ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਕੀਨ ਸਮੇਤ ਫੜੇ ਗਏ ਦੋ ਪੰਜਾਬੀਆਂ ਦੀ ਪਛਾਣ ਗੁਰਮਿੰਦਰ ਸਿੰਘ ਤੂਰ (31) ਅਤੇ ਕਿਰਨਦੀਪ ਕੌਰ ਤੂਰ (26) ਵਜੋਂ ਹੋਈ ਹੈ। ਅਲਬਰਟਾ ਸੂਬੇ ਵਿੱਚ ਹੁਣ ਤਕ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਇਹ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ।
ਕੈਲਗਰੀ ਹਵਾਈ ਅੱਡੇ ਵਿਚਲੇ ਸੀਬੀਐਸਏ ਦਫ਼ਤਰ ਵਿਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਗਿਆ। ਸੂਹੀਆ-ਤੰਤਰ ਦੀ ਸੂਚਨਾ ਬਾਅਦ ਸੀਬੀਐਸਏ ਅਤੇ ਆਰਸੀਐਮਪੀ ਨੇ ਇੱਕ ਟਰੱਕ ਦੀ ਛਾਣਬੀਣ ਕੀਤੀ, ਜੋ ਦੋ ਦਸੰਬਰ ਦੀ ਰਾਤ ਕੈਲੀਫੋਰਨੀਆ ਤੋਂ ਕੈਲਗਰੀ ਦਾ ਲੋਡ ਲੈ ਕੇ ਆ ਰਿਹਾ ਸੀ। ਸਭ ਤੋਂ ਪਹਿਲਾਂ ਪੁਲਿਸ ਨੂੰ ਟਰੱਕ ਵਿਚਲੇ ਮਾਈਕਰੋਵੇਵ ਦੇ ਪਿੱਛੋਂ ਕੋਕੀਨ ਦੀਆਂ ਅੱਠ ਇੱਟਾਂ ਮਿਲੀਆਂ। ਇਸ ਬਾਅਦ ਪੂਰੇ ਟਰੱਕ ਦੀ ਚੈਕਿੰਗ ਦੌਰਾਨ ਕੋਕੀਨ ਦੀਆਂ 84 ਇੱਟਾਂ ઠਬਰਾਮਦ ਹੋਈਆਂ, ਜੋ ਬਹੁਤ ਹੀ ਯੋਜਨਾਬੱਧ ਢੰਗ ਨਾਲ ਟਰੱਕ ਵਿਚ ਛੁਪਾਈਆਂ ਗਈਆਂ ਸਨ। ਆਰਸੀਐਮਪੀ ਦੇ ਇੰਸਪੈਕਟਰ ਐਲਨ ਲੈਈ ਨੇ ਦੱਸਿਆ ਕਿ ਇਸ ਡਰੱਗ ਨੂੰ ਕੈਲਗਰੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ। ਬਰਾਮਦ ਕੀਤੀ ਕੋਕੀਨ ਦੀ ਕੀਮਤ ਅੰਦਾਜ਼ਨ 84 ਲੱਖ ਡਾਲਰ ਬਣਦੀ ਹੈ। ਮੁਲਜ਼ਮ ਗੁਰਮਿੰਦਰ ਸਿੰਘ ਤੂਰ ਅਤੇ ਕਿਰਨਦੀਪ ਕੌਰ ਤੂਰ ਅਮਰੀਕਾ ਦੇ ਵਸਨੀਕ ਦੱਸੇ ਜਾ ਰਹੇ ਹਨ ਅਤੇ ਦੋਹਾਂ ਨੂੰ ਲੈਥਬ੍ਰਿਜ ਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

RELATED ARTICLES
POPULAR POSTS