ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਨੇ ਹੁਣ ਤੱਕ 10,000 ਕੈਨੇਡੀਅਨਾਂ ਦੀ ਜਾਨ ਲੈ ਲਈ ਹੈ। ਪ੍ਰੰਤੂ ਅਜੇ ਵੀ ਮਹਾਂਮਾਰੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ।
ਲੰਘੇ ਦਿਨੀਂ ਕਿਊਬਿਕ, ਓਨਟਾਰੀਓ, ਮੈਨੀਟੋਬਾ ਤੇ ਅਲਬਰਟਾ ਵਿੱਚ ਕਰੋਨਾ ਵਾਇਰਸ ਕਾਰਨ 28 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 1001 ਤੱਕ ਪਹੁੰਚ ਗਈ ਹੈ। 5000 ਮੌਤਾਂ ਦਾ ਅੰਕੜਾ ਤਾਂ 12 ਮਈ ਨੂੰ ਹੀ ਪਾਰ ਹੋ ਗਿਆ ਸੀ। ਗਰਮੀਆਂਂ ਵਿੱਚ ਕਰੋਨਾ ਮਾਮਲਿਆਂ ਦੀ ਗਿਣਤੀ ਘੱਟ ਰਹੀ ਪਰ ਇਨ੍ਹਾਂ ਆਖਰੀ ਮਹੀਨਿਆਂ ਵਿੱਚ ਇਨ੍ਹਾਂ ਵਿੱਚ ਇੱਕ ਵਾਰੀ ਮੁੜ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੈਂਟਰਲ ਤੇ ਵੈਸਟਰਨ ਕੈਨੇਡਾ ਵਿੱਚ ਨਿਯਮਿਤ ਤੌਰ ਉੱਤੇ ਕੋਵਿਡ-19 ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮਹਾਂਮਾਰੀ ਨੂੰ ਖਤਰਨਾਕ ਕੌਮੀ ਤਰਾਸਦੀ ਦਾ ਦਰਜਾ ਦਿੱਤਾ ਗਿਆ ਹੈ ਤੇ ਉਨ੍ਹਾਂ ਇਸ ਤੋਂ ਵੀ ਬਦਤਰ ਹਾਲਾਤ ਲਈ ਕੈਨੇਡੀਅਨਾਂ ਨੂੰ ਤਿਆਰ ਰਹਿਣ ਲਈ ਆਖਿਆ ਹੈ। ਓਟਵਾ ਵਿੱਚ ਬ੍ਰੀਫਿੰਗ ਦੌਰਾਨ ਟਰੂਡੋ ਨੇ ਆਖਿਆ ਕਿ ਕਈ ਪਰਿਵਾਰਾਂ ਦੇ ਬੇਹੱਦ ਅਜ਼ੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਦੀਆਂ ਤਰਾਸਦੀਆਂ ਕਾਰਨ ਕੈਨੇਡੀਅਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਅਪ੍ਰੈਲ ਤੇ ਮਈ ਵਿੱਚ ਮੌਤਾਂ ਦੀ ਰਫਤਾਰ ਮੱਠੀ ਸੀ ਪਰ ਪਿਛਲੇ ਮਹੀਨੇ ਇਸ ਸਿਲਸਿਲੇ ਵਿੱਚ ਕਾਫੀ ਵਾਧਾ ਹੋਇਆ। ਇੱਕਲੇ ਅਕਤੁਬਰ ਵਿੱਚ ਹੀ 600 ਲੋਕ ਮਾਰੇ ਗਏ ਜਦਕਿ ਸਤੰਬਰ ਵਿੱਚ ਇਹ ਅੰਕੜਾ 165 ਹੀ ਸੀ। ਇਹ ਖੁਲਾਸਾ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਕੀਤਾ ਗਿਆ।
ਲੰਘੇ ਦਿਨੀਂ ਓਨਟਾਰੀਓ ਵਿੱਚ ਕੋਵਿਡ-19 ਦੇ 827, ਕਿਊਬਿਕ ਵਿੱਚ 963, ਮੈਨੀਟੋਬਾ ਵਿੱਚ 184 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਤੇ ਇਸ ਵਾਇਰਸ ਕਾਰਨ ਕ੍ਰਮਵਾਰ 4, 19 ਤੇ 3 ਮੌਤਾਂ ਹੋਈਆਂ। ਅਲਬਰਟਾ ਵਿੱਚ ਕੋਵਿਡ-19 ਕਾਰਨ ਦੋ ਮੌਤਾਂ ਹੋਈਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …