Breaking News
Home / ਜੀ.ਟੀ.ਏ. ਨਿਊਜ਼ / ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਸਿੱਧਾ ਅਸਰ

ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਸਿੱਧਾ ਅਸਰ

Baby’s Health

ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਤੇ ਹੀਟ ਸਟਰੋਕ ਦਾ ਖਤਰਾ ਵਧਿਆ
ਟੋਰਾਂਟੋ : ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ઑ’ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ ਕਿ ਉਹ ਕਲਾਈਮੇਟ ਚੇਂਜ ਦੇ ਮਾਰੂ ਅਸਰਾਂ ਤੋਂ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹਨ।
ਉਨਟਾਰੀਓ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਉਦਮ ਹੈ, ਜਿਸ ਰਾਹੀਂ ਵਾਤਾਵਰਣ ਦੀਆਂ ਤਬਦੀਲੀਆਂ ਅਤੇ ਇਸ ਕਾਰਨ ਬੱਚਿਆਂ ਦੀ ਸਿਹਤ ‘ਤੇ ਪੈਣ ਵਾਲੇ ਅਸਰ ਬਾਰੇ ਜਾਗਰਤੀ ਪੈਦਾ ਕੀਤੀ ਜਾਵੇਗੀ। ਇਸ ਬਾਰੇ ਨਵੀਆਂ ਖੋਜਾਂ ਰਾਹੀਂ ਕਾਫੀ ਚਿੰਤਾਜਨਕ ਜਾਣਕਾਰੀ ਸਾਹਮਣੇ ਆਈ ਹੈ।
ੲ ਲੰਬੀਆਂ, ਖੁਸ਼ਕ ਅਤੇ ਤਿੱਖੀਆਂ ਗਰਮ ਰੁੱਤਾਂ ਬੱਚਿਆਂ ਵਿੱਚ ਦਮੇ ਦੇ ਕੇਸਾਂ ਵਿੱਚ ਵਾਧੇ ਦਾ ਕਾਰਨ ਹੈ, ਜਿਹੜਾ ਅੱਗੇ ਕੈਨੇਡਾઠਵਿੱਚ ਬੱਚਿਆਂ ਦੇ ਹਸਪਤਾਲ ਵਿੱਚ ਭਰਤੀ ਹੋਣ ਦਾ ਇਕ ਪ੍ਰਮੁੱਖ ਕਾਰਨ ਹੈ। ઠ
ੲ ਸਾਲਾ 2021 ਤੋਂ ਲੈ ਕੇ 2050 ਤੱਕ ਟੋਰਾਂਟੋ ਖੇਤਰ ਵਿੱਚ ਸਾਲ ਵਿੱਚ 30 ਸਖਤ ਗਰਮੀ ਵਾਲੇ ਦਿਨ ਹੋਣ ਦੀ ਸੰਭਾਵਨਾ ਹੈ ਅਤੇ 2080 ઠਤੱਕ ਇਨ੍ਹਾਂ ਦੀ ਗਿਣਤੀ 50 ਤੱਕ ਪਹੁੰਚ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ ‘ਤੇ ਪਵੇਗਾ।ઠઠ
ੲ ਸਮਰ ਸੀਜ਼ਨ ਦੇ ਲੰਬੇ ਹੋਣ ਦਾ ਇਕ ਅਸਰ ਇਹ ਹੋਵੇਗਾ ਕਿ ਲਾਈਮ ਰੋਗ ਪੈਦਾ ਕਰਨ ਵਾਲੇ ਟਿਕਸ ਦੀ ਅਬਾਦੀ ਵਧ ਜਾਏਗੀ ਅਤੇ ਫੈਲ ਜਾਏਗੀ। ઠਪੰਜ ਤੋਂ ਨੌ ਸਾਲ ਦੀ ਉਮਰ ਦੇ ਬੱਚੇ ਲਾਈਮ ਰੋਗ ਦੇ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ।ઠ
ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੇ ਅਗਜ਼ੈਕਟਿਵ ਡਾਇਰੈਕਟਰ ਪੈਗੀਨ ਵੌਲਸ਼ ਦਾ ਕਹਿਣਾ ਹੈ ਕਿ ਇਨਸਾਨੀ ਸਿਹਤ ਲਈ ਕਲਾਈਮੇਟ ਚੇਂਜ ਇਕ ਗੰਭੀਰ ਖਤਰਾ ਹੈ ਅਤੇ ਬੱਚੇ ਇਸਦਾ ਸਭ ਤੋਂ ਵੱਧ ਸ਼ਿਕਾਰ ਬਣਨਗੇ। ਹੈਲਥ ਪ੍ਰੋਫੈਸ਼ਨਲਜ਼ ਦੇ ਤੌਰ ‘ਤੇ ਸਾਡੀ ਸਾਰਿਆਂ ਦੀ ਇਹ ਜ਼ਿੰਮੇਦਾਰੀ ਹੈ ਕਿ ਇਨ੍ਹਾਂ ਖਤਰਿਆਂ ਬਾਰੇ ਪਰਿਵਾਰਾਂ ਵਿਚ ਜਾਗਰਤੀ ਪੈਦਾ ਕਰੀਏ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰੀਏ।ઠ
ਵਰਲਡ ਹੈਲਥ ਔਰਗੇਨਾਈਜੇਸ਼ਨ ਅਨੁਸਾਰ 21ਵੀਂ ਸਦੀ ਵਿੱਚ ਗਲੋਬਲ ਹੈਲਥ ਲਈ ਕਲਾਈਮੇਟ ਚੇਂਜ ਇਕ ਵੱਡਾ ਖਤਰਾ ਹੈ। ਪੈਗੀਨ ਵੌਲਸ਼ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਲਈ ਕਲਾਈਮੇਟ ਚੇਂਜ ਨਾਲ ਸੰਬੰਧਤ ਖਤਰਿਆਂ ਨੂੰ ਘਟਾਉਣ ਲਈ ਕੁੱਝ ਅਜਿਹੇ ਕਦਮ ਹਨ, ਜਿਹੜੇ ਮਾਪੇ ਤੁਰੰਤ ਉਠਾ ਸਕਦੇ ਹਨ। ਪਰ ਅਸਲ ਵਿੱਚ ਸਾਨੂੰ ਕਲਾਈਮੇਟ ਚੇਂਜ ਨੂੰ ਰੋਕਣ ਲਈ ਹੀ ਕੰਮ ਕਰਨਾ ਹੋਵੇਗਾ। ਲੰਬੇ ਸਮੇਂ ਵਾਸਤੇ ਆਪਣੇ ਬੱਚਿਆ ਦੀ ਸਿਹਤ ਨੂੰ ਬਚਾਕੇ ਰੱਖਣ ਲਈ ਇਹ ਹੀ ਇਕ ਰਸਤਾ ਹੈ। ਜੇ ਅਸੀਂ ਕੁੱਝ ਨਹੀਂ ਕਰਦੇ ਤਾਂ ਇਹ ਸਮੱਸਿਆਵਾਂ ਵਧਣਗੀਆਂ।
#MakeItBetter ਤੇ ਕਲਾਈਮੇਟ ਚੇਂਜ ਦੁਆਰਾ ਬੱਚਿਆਂ ਦੀ ਸਿਹਤ ‘ਤੇ ਪੈਣ ਵਾਲੇ ਅਸਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਲੋ ਨਾਲ ਮਾਪਿਆਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲਿਆਂ ਲਈ ਇਨ੍ਹਾਂ ਖਤਰਿਆਂ ਨੂੰ ਟਾਲਣ ਵਾਸਤੇ ਸਲਾਹਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਉੱਦਮ ਵਿੱਚ ਲੋਕਾਂ ਨੂੰ ਕਲਾਈਮੇਟ ਚੇਂਜ ਬਾਰੇ ਹੋਰ ਜਾਣਕਾਰੀ ਅਤੇ ਸਾਧਨ ਵੀ ਦਿੱਤੇ ਗਏ ਹਨ।ઠ
ਵੌਲਸ਼ ਨੇ ਅੱਗੇ ਕਿਹਾ ਕਿ #MakeItBetter ਨਾਲ ਅਸੀਂ ਲੋਕਾਂ ਨੂੰ ਇਕ ਬਹੁਤ ਹੀ ਸਧਾਰਨ ਪਰ ਅਹਿਮ ਤਹੱਈਆ ਕਰਨ ਲਈ ਕਹਿ ਰਹੇ ਹਾਂ: ਜਾਣਕਾਰੀ ਵਧਾਓ, ਜੋ ਤੁਹਾਨੂੰ ਪਤਾ ਹੈ ਉਹ ਦੂਜਿਆਂ ਨਾਲ ਸਾਂਝਾ ਕਰੋ ਅਤੇ ਕਲਾਈਮੇਟ ਚੇਂਜ ਬਾਰੇ ਕਾਰਵਾਈਆਂ ਦੀ ਹਿਮਾਇਤ ਕਰੋ। ਇਨ੍ਹਾਂ ਖਤਰਿਆਂ ਤੋਂ ਜਾਣੂ ਹੋਣਾ ਅਤੇ ਉਸ ਬਾਰੇ ਗੱਲ ਕਰਨਾ ਪਹਿਲਾ ਕਦਮ ਹੈ।
ਇਸ ਉਦਮ ਬਾਰੇ ਹੋਣ ਜਾਣਕਾਰੀ ਲਈ ਇਹ ਵੈਬਸਾਈਟ ਦੇਖੋ: ઠmakeitbetterontario.ca
ਭਾਈਵਾਲੀ ਬਾਰੇ: #MakeItBetter ਉਦਮ ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਕੈਨੇਡੀਅਨ ਇੰਸਟੀਚਿਊਟ ਔਫ ਪਬਲਿਕ ਹੈਲਥ ਇੰਸਪੈਕਟਰਜ਼-ਉਨਟਾਰੀਓ ਬਰਾਂਚ, ਅਸਥਮਾ ਕੈਨੇਡਾ, ਰਜਿਸਟਰਡ ਨਰਸਜ਼ ਐਸੋਸੀਏਸ਼ਨ ਔਫ ਉਨਟਾਰੀਓ ਦਾ ਸਹਿਯੋਗ ਹੈ। ਇਸ ਤੋਂ ਇਲਾਵਾ ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੇ ਵਾਲੰਟੀਅਰਜ਼ ਦੇ ਵਰਕ ਗਰੁੱਪਾਂ ਦਾ ਵੀ ਸਹਿਯੋਗ ਹੈ, ਜਿਨ੍ਹਾਂ ਵਿੱਚ ਪਬਲਿਕ ਅਤੇ ਕਮਿਊਨਿਟੀ ਹੈਲਥ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਰ ਸ਼ਾਮਲ ਹਨ।
ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਬਾਰੇઠ: ਇਹ ਸੰਸਥਾ 1949 ਵਿੱਚ ਬਣਾਈ ਗਈ ਸੀ। ਇਹ ਇਕ ਗੈਰ-ਸਿਆਸੀ ਸਮਾਜ ਸੇਵੀ ਸੰਸਥਾ ਹੈ, ਜਿਹੜੀ ਲੋਕਾਂ ਦੀ ਸਿਹਤ ਬਾਰੇ ਚਿੰਤਤ ਵੱਖ ਵੱਖ ਗਰੁੱਪਾਂ ਅਤੇ ਵਿਅਕਤੀਆਂ ਨੂੰ ਇਕ ਮੰਚ ‘ਤੇ ਇਕੱਠੇ ਕਰਦੀ ਹੈ। ਇਸ ਦੇ ਮੈਂਬਰ ਸੰਸਥਾ ਦੇ ਇਸ ਮਿਸ਼ਨ ਦੁਆਲੇ ਇਕੱਤਰ ਹੋਏ ਹਨ ਕਿ ਇਕ ਪਾਸੇ ਪਬਲਿਕ ਹੈਲਥ ਨਾਲ ਸੰਬੰਧਤ ਮੁੱਦਿਆਂ ਬਾਰੇ ਲੀਡਰਸ਼ਿਪ ਪ੍ਰਦਾਨ ਕਰਨੀ ਹੈ ਅਤੇ ਦੂਜਾ ਜਿਹੜੇ ਲੋਕ ਉਨਟਾਰੀਓ ਵਿੱਚ ਪਬਲਿਕ ਅਤੇ ਕਮਿਊਨਿਟੀ ਹੈਲਥ ਦੇ ਖੇਤਰ ਵਿੱਚ ਸਰਗਰਮ ਹਨ, ਉਨ੍ਹਾਂ ਦੇ ਹੱਥ ਮਜ਼ਬੂਤ ਕਰਨੇ ਹਨ। ਇਸ ਮਿਸ਼ਨ ਦੀ ਪੂਰਤੀ ਪ੍ਰੋਫੈਸ਼ਨਲ ਡਿਵੈਲਪਮੈਂਟ, ਜਾਣਕਾਰੀ, ਕਮਿਊਨਿਟੀ ਅਤੇ ਪਬਲਿਕ ਹੈਲਥ ਮੁੱਦਿਆਂ ਦਾ ਵਿਸ਼ਲੇਸ਼ਣ, ਬਹੁ-ਅਨੁਸਾਸ਼ਨੀ ਨੈਟਵਰਕ ਤੱਕ ਪਹੁੰਚ, ਬਿਹਤਰ ਪਬਲਿਕ ਪਾਲਿਸੀ ਬਾਰੇ ਸਿਖਿਆ ਤੇ ਜਾਗਰੂਕਤਾ ਸਰਗਰਮੀਆਂ ਅਤੇ ਮਾਹਰਾਂ ਦੀ ਸਲਾਹ ਨਾਲ ਹੁੰਦੀ ਹੈ। ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੇ ਵਰਕ ਗਰੁੱਪਾਂ, ਨੈਟਵਰਕਾਂ ਅਤੇ ਹੋਰ ਸੰਸਥਾਵਾਂ ਵਿੱਚ ਸ਼ਮੂਲੀਅਤ ਰਾਹੀਂ ਐਸੋਸੀਏਸ਼ਨ ਦੇ ਮੈਂਬਰ ਕਈ ਪ੍ਰਕਾਰ ਦੇ ਮੁੱਦਿਆਂ ਤੇ ਤਬਦੀਲੀ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਵਿੱਚ ਸ਼ਰਾਬ, ਕੈਨਾਬਿਸ, ਹੈਲਥ ਬਰਾਬਰੀ, ਗਰੀਬੀ ਦਾ ਖਾਤਮਾ, ਬੇਇਲਾਜ ਰੋਗਾਂ ਤੋਂ ਰੋਕਥਾਮ, ਮੂੰਹ ਦੀ ਸਿਹਤ-ਸੰਭਾਲ ਬਾਰੇ ਵੱਧ ਸਹੂਲਤਾਂ, ਭੋਜਨ-ਸਾਖਰਤਾ, ਹੈਲਦੀ ਇਟਿੰਗ ਅਤੇ ਪੌਸ਼ਟਿਕ ਖੁਰਾਕ, ਵਾਤਾਵਰਣ ਦੀ ਤੰਦਰੁਸਤੀ, ਕਲਾਈਮੇਟ ਚੇਂਜ ਆਦਿ ਸ਼ਾਮਲ ਹਨ।ઠ

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …