Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨਸਿਟੀਜਨਸ਼ਿਪ ਨੇ ਮੈਨੂੰਬਚਾਇਆ :ਪਾਸਟਰ ਹਿਉਨ ਲਿਮ

ਕੈਨੇਡੀਅਨਸਿਟੀਜਨਸ਼ਿਪ ਨੇ ਮੈਨੂੰਬਚਾਇਆ :ਪਾਸਟਰ ਹਿਉਨ ਲਿਮ

ਢਾਈ ਸਾਲਾਂ ਬਾਅਦ ਉੱਤਰ ਕੋਰੀਆ ਦੀ ਜੇਲ੍ਹ ‘ਚੋਂ ਕੈਨੇਡਾ ਵਾਪਸੀ
ਬਰੈਂਪਟਨ/ਬਿਊਰੋ ਨਿਊਜ਼
13 ਅਗਸਤਦਿਨਐਤਵਾਰ ਨੂੰ 62 ਸਾਲਾਂ ਪਾਸਟਰਹੀਊਨ ਸੂ ਲਿਮ ਦੋ ਸਾਲ 7 ਮਹੀਨੇਂ ਉੱਤਰੀਕੋਰੀਆ ਵਿੱਚ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦਆਪਣੇ ਲਾਈਟਪਰੈਸਬੀਟੇਰੀਅਨਚਰਚਮਿਸੀਸਾਗਾ ਵਿੱਚ ਪਹੁੰਚੇ ਤਾਂ ਉਸਦਾਬੜੇ ਖੁਸ਼ੀਆਂ ਤੇ ਚਾਵਾਂ ਨਾਲਸਵਾਗਤਕੀਤਾ ਗਿਆ। ਦੋਨੋਂ ਹੱਥ ਉੱਪਰ ਚੁੱਕ ਕੇ ਤੇ ਵੱਡੀ ਮੁਸਕਾਨ ਨਾਲਉਸਨੇ ਚਰਚ ਅੰਦਰ ਦਾਖਲਾਕੀਤਾ। ਦੱਖਣੀ ਕੋਰੀਆ ਤੋਂ ਲੰਬਾਸਮਾਂ ਪਹਿਲਾਂ ਕੈਨੇਡੀਅਨਸਿਟੀਜਨਬਣ ਚੁੱਕੇ ਪਾਸਟਰਲਿਮ ਨੂੰ ਆਪਣੇਂ ਗੁਆਂਢੀਦੇਸ਼ ਉੱਤਰਕੋਰੀਆਨਾਲਏਨਾਪਿਆਰ ਹੈ ਕਿ ਉਹ ਉੱਥੇ ਸਮਾਜਿਕ ਕੰਮਾਂ ਲਈ 100 ਕੁ ਬਾਰ ਚੁੱਕਿਆ ਹੈ। ਪਿਛਲੇ ਢਾਈਸਾਲਾਂ ਤੋਂ ਚਰਚਉਹਨਾਂ ਲਈ ਦੁਆਵਾਂ ਕਰਰਿਹਾ ਸੀ। ਕੰਮ ਤੋਂ ਜਾਣ ਤੋਂ ਪਹਿਲਾਂ ਲੋਕੀ ਉਸ ਦੀਰਿਹਾਈਲਈਸਵੇਰੇ 5 ਵਜੇ ਤੋਂ ਦੁਆ ਕਰਨਲਈਚਰਚ ਪਹੁੰਚ ਜਾਂਦੇ ਸਨ।ਸਰਵਿਸ ਦੌਰਾਨ ਆਪਣੇ ਪਰਿਵਾਰਸਮੇਤ ਨਵ-ਜੰਮੀ ਪੋਤੀ, ਜਿਸ ਦਾਜਨਮਉਹਨਾਂ ਦੇ ਜੇਲ੍ਹ ਸਮੇਂ
ਹੋਇਆ ਸੀ, ਪਹਿਲੀਸੀਟ’ਤੇ ਬੈਠੇ ਖੁਸ਼ ਨਜਰ ਆ ਰਹੇ ਸਨ।ਪਿਛਲੇ ਢਾਈਸਾਲਉਸਨੇ ਕਿਹੜਾਫਿਊਨਰਲਮਿਸਕੀਤਾ, ਅਮਰੀਕਾਦਾਰਾਸ਼ਟਰਪਤੀઠਡੋਨਾਲਡ ਟਰੰਪ ਹੈ, ਇਸ ਬਾਰੇ ਚਰਚਸਪੋਕਸਪਰਸਨਲੀਸਾਪਾਰਕ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਬਾਹਰਲੀ ਦੁਨੀਆ ਤੋਂ ਉਸਨੂੰ ਬਿਲਕੁਲ ਅਣਜਾਣਰਹਿਣਾਪਿਆ। ਲਗਭੱਗ ਅੱਧਾ ਘੰਟਾ ਚਰਚ ਵਿੱਚ ਸੰਬੋਧਨ ਕਰਦਿਆਂ ਉਸਨੇ ਦੱਸਿਆ ਕਿ ਕੈਨੇਡੀਅਨਲੋਕਾਂ ਦੇ ਪਿਆਰ, ਹਮਦਰਦੀ, ਸਹਾਰੇ ਅਤੇ ਦੁਆ ਲਈਮੈਉਹਨਾਂ ਦਾ ਬਹੁਤ ਸ਼ੁਕਰਗੁਜਾਰ ਹਾਂ ਅਤੇ ਇਸੇ ਲਈ ਹੀ ਮੈਂ ਅੱਜ ਇੱਥੇ ਹਾਂ। ਅੱਜ ਮੇਰਾ ਇੱਥੇ ਹੋਣਾ ਇੱਕ ਚਮਤਕਾਰ ਹੈ। ਉਹਨਾਂ ਨੇ 2757 ਵਾਰ ਇਕੱਲਿਆਂ ਹੀ ਭੋਜਨਖਾਧਾ,100 ਤੋਂ ਉੱਪਰ ਉੱਤਰਕੋਰੀਆਦੀਆਂ ਇਤਿਹਾਸਕਕਿਤਾਬਾਂ ਪੜ੍ਹੀਆਂ, 10 ਬਾਰ ਅੰਗਰੇਜ਼ੀ ਅਤੇ ਕੋਰੀਅਨ ઠਭਾਸ਼ਾਵਾਂ ਵਿੱਚ ਬਾਈਬਲਪੜ੍ਹੀਅਤੇ ਬਾਈਬਲਦੀਆਂ 700 ਆਇਤਾਂ ਵੀਚੇਤੇ ਕੀਤੀਆਂ।ਉਸਨੇ ਇਹ ਵੀ ਦੱਸਿਆ ਕਿ ਉਮਰਕੈਦਦੀ ਸਜ਼ਾ ਦੌਰਾਨ
ਉਸ ਨੂੰ ਬਹੁਤਸਖਤ ਕੰਮ ਵੀ ਦਿੱਤਾ ਗਿਆ। ਸਰਦੀਆਂ ਵਿੱਚ ਉਸ ਨੂੰ ਬਰਫ ਵਿੱਚ ਜੰਮੀ ਹੋਈ ਜਮੀਨ ਵਿੱਚ ਡੂੰਘੇ ਟੋਏ ਪੁੱਟਣ ਲਈਮਜਬੂਰਕੀਤਾ ਗਿਆ।
ਇੱਕ ਟੋਇਆ ਪੁੱਟਣ ਲਈ ਦੋ ਦਿਨ ਲਗ ਜਾਂਦੇ ਸੀ ਅਤੇ ਉਸਦੀਆਂ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਖਰਾਬ ਹੋ ਜਾਂਦੀਆਂ ਸਨ। ਤਿੰਨ ਵਾਰਹਸਪਤਾਲਜਾਣਾਪਿਆ। 90 ਕਿੱਲੋ ਤੋਂ 67 ਪੌਂਡ ਭਾਰਹੋਣ ਤੇ ਉਹ ਸੋਚਦਾ ਸੀ ਕਿ ਲੋਕਉਸਨੂੰਪਹਿਚਾਣਵੀਨਹੀਂ ਸਕਣਗੇ। ਕੈਦ ਦੌਰਾਨ ਹੌਂਸਲਾ ਹਾਰਨ, ਮਾਯੂਸੀਅਤੇ ਕਈ ਗਿਲੇ-ਸ਼ਿਕਵੇ ਵੀ ਹੋਏ ਪਰਜਲਦੀ ਹੀ ਹੋਂਸਲਾ, ਖੁਸ਼ੀ ਅਤੇ ਰੱਬ ਦੀ ਸ਼ੁਕਰਗੁਜਾਰੀ ਵਿੱਚ ਬਦਲ ਗਏ। ਇੱਥੇ ਇਹ ਵਰਨਣਯੋਗ ਹੈ ਕਿ 7 ਅਗਸਤ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨਟਰੂਡੋ ਦੇ ਨੈਸ਼ਨਲਸਕਿਉਰਟੀਸਲਾਹਕਾਰਡੈਨੀਅਲਜੀਨ ਇੱਕ ਵਫਦਨਾਲ ਉੱਤਰੀਕੋਰੀਆਦੀਰਾਜਧਾਨੀ ਪਯੌਂਗਯੇਂਗ ਗਿਆ ਸੀ ਅਤੇ ਬੁੱਧਵਾਰ ਤੱਕ ਰਿਹਾਈ ਪੱਕੀ ਹੋ ਗਈ ਸੀ। ਲਿਮ ਨੇ ਕੈਨੇਡੀਅਨਸਰਕਾਰਅਤੇ ਖਾਸ ਕਰਕੇ ਸਵੀਡਨਦੀਸਰਕਾਰਦਾ ਧੰਨਵਾਦ ਕੀਤਾਜਿਸਨੇ ਉੱਤਰੀਕੋਰੀਆ ਵਿੱਚ ਕੈਨੇਡਾਦੀ ਅੰਬੈਸੀ ਨਾਹੋਣਕਰਕੇ ਮਹੱਤਵਪੂਰਵਕ ਭੁਮਿਕਾਨਿਭਾਈ।ਚਰਚ ਦੇ ਮੈਂਬਰਹੈਰਾਨ ਹੋ ਗਏ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਉਸਨੂੰਰਿਹਾਈਬਾਰੇ 15 ਮਿੰਟ ਪਹਿਲਾਂ ਦੱਸਿਆ ਗਿਆ ਸੀ। ਸਰਵਿਸ ਦੌਰਾਨ ਉਸਦਾ ਦੁਆਰਾ ਜੇਲ੍ਹ ਵਿੱਚ ਲਿਖਿਆ ਗਿਆ ਧਾਰਮਿਕ ਗੀਤਵੀ ਗਾਇਆ ਗਿਆ। ਕੈਨੇਡਾਦੀਧਰਤੀ’ਤੇ ਪੈਰ ਰੱਖਦਿਆਂ ਉਸ ਨੇ ਸੱਭ ਤੋਂ ਪਹਿਲਾਂ ਦੱਖਣੀ ਕੋਰੀਅਨ ਪਸੰਦੀਦਾ ਭੋਜਨਕਿਮਚੀਅਤੇ ਕੈਨੇਡਾ ਦੇ ਪ੍ਰਸਿੱਧ ਕੌਫੀ ਸਟੋਰਟਿਮਹਾਰਟਨਜ਼ ਤੋਂ ਕੌਫੀ ਅਤੇ ਡੋਨਟਦਾਆਨੰਦਮਾਣਨਦੀ ਇੱਛਾ ਜਾਹਿਰਕੀਤੀ।ਪਾਸਟਰਲਿਮ ਉੱਤੇ ਅਮਰੀਕਾਦੀ ਜਾਸੂਸੀ ਕਰਨ ਦੇ ਦੋਸ਼ਲਗਾਏ ਗਏ ਸਨਪਰਉਹਨਾਂ ਦੁਆਰਾ ਕਿਹਾ ਗਿਆ ਸੀ ਕਿ ਉਹ ਉੱਥੇ ਮਨੁੱਖਤਾ ਦੇ ਆਧਾਰ ਤੇ ਸਮਾਜਸੇਵਾਵਾਂ ਕਰਰਹੇ ਸਨ।ਮਾਲਟਨ, ਮਿਸੀਸਾਗਾਵਿਖੇ ਪਾਸਟਰਲਿਮਦੀਚਰਚ ਬਿਲਡਿੰਗ ਵਿੱਚ ਪੰਜਾਬੀ ਚਰਚਚਲਾਰਹੇ ਅਤੇ ਪ੍ਰਸਿੱਧ ਸਮਾਜਸੇਵੀ ਸੰਸਥਾ ਰੈੱਡਕਰਾਸਨਾਲ ਕਈ ਦਹਾਕਿਆ ਤੋਂ ਕੰਮ ਕਰ ਚੁੱਕੇ, ਪੰਜਾਬੀ
ਪਾਸਟਰਪ੍ਰਕਾਸ਼ਮਸੀਹਅਤੇ ਉਹਨਾਂ ਦੇ ਚਰਚਵਲੋਂ ਵੀਪਾਸਟਰਲਿਮਦੀ ਉੱਤਰੀਕੋਰੀਆਜੇਲ੍ਹ ਵਿੱਚੋਂ ਰਿਹਾਈ ਤੇ ਖੁਸ਼ੀ ਪ੍ਰਗਟਕੀਤੀ ਗਈ। ਆਪਣੀਰਿਹਾਈ ਤੋਂ ਬਾਅਦਪਾਸਟਰਲਿਮ ਨੇਂ ਬਾਰ-ਬਾਰਉਹਨਾਂ ਦੀਰਿਹਾਈ ਪਿੱਛੇ ਕੈਨੇਡੀਅਨਸੀਟੀਜਨਸ਼ਿਪਦਾਅਹਿਮਰੋਲ ਦੱਸਿਆ ਅਤੇ ਕਿਹਾ ਕਿ ਉਹਨਾਂ ਨੂੰ ਕੈਨੇਡੀਅਨਹੋਣ’ਤੇ ਮਾਣ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …