ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਵਿਦਿਆਰਥੀਆਂ ਨੂੰ ਮੈਡੀਕਲ ਗ੍ਰੇਡ ਮਾਸਕਸ ਮੁਹੱਈਆ ਕਰਾਵੇਗਾ। ਨਿਯਮਿਤ ਤੌਰ ਉੱਤੇ ਹੋਣ ਵਾਲੀ ਬੋਰਡ ਦੀ ਮੀਟਿੰਗ ਦੌਰਾਨ ਟਰੱਸਟੀਜ਼ ਵੱਲੋਂ ਆਪਣੇ ਸਾਰੇ ਸਕੂਲਾਂ ਵਿੱਚ ਲੈਵਲ 3 ਮੈਡੀਕਲ ਗ੍ਰੇਡ ਮਾਸਕਸ ਖਰੀਦਣ ਲਈ ਮਤੇ ਨੂੰ ਮਨਜ਼ੂਰੀ ਦਿੱਤੀ ਗਈ। ਟੀਡੀਐਸਬੀ ਦੇ ਚੇਅਰ ਅਲੈਗਜੈਂਡਰ ਬ੍ਰਾਊਨ ਨੇ ਆਖਿਆ ਕਿ ਕਈ ਪਰਿਵਾਰਾਂ ਲਈ ਇਹ ਮੈਡੀਕਲ ਮਾਸਕਸ ਮਹਿੰਗੇ ਹੋ ਸਕਦੇ ਹਨ। ਮੈਡੀਕਲ ਮਾਸਕਸ ਮੁਹੱਈਆ ਕਰਵਾਉਣ ਨਾਲ ਟੀਡੀਐਸਬੀ ਇਹ ਯਕੀਨੀ ਬਣਾਵੇਗੀ ਸਾਰੇ ਵਿਦਿਆਰਥੀਆਂ ਨੂੰ ਉੱਚ ਕੁਆਲਿਟੀ ਪੀਪੀਈ ਤੱਕ ਪਹੁੰਚ ਹੋਵੇ ਤੇ ਕੋਵਿਡ-19 ਤੋਂ ਬਚਾਅ ਲਈ ਸਾਧਨ ਉਪਲਬਧ ਹੋਣ। ਬੋਰਡ ਨੇ ਆਖਿਆ ਕਿ ਜਿਵੇਂ ਕਿ ਟੀਡੀਐਸਬੀ ਦੀ ਕੋਵਿਡ-19 ਮਾਸਕ ਪ੍ਰੋਸੀਜਰ ਵਿੱਚ ਦੱਸਿਆ ਗਿਆ ਹੈ ਉਸ ਅਧਾਰ ਉੱਤੇ ਵਿਦਿਆਰਥੀ ਆਪਣੇ ਮਾਸਕਸ ਵੀ ਪਾ ਸਕਦੇ ਹਨ ਪਰ ਉਨ੍ਹਾਂ ਦੀ ਪਹੁੰਚ ਸਕੂਲ ਯੀਅਰ ਖਤਮ ਹੋਣ ਤੱਕ ਰੋਜਾਨਾ ਲੈਵਲ 3 ਗ੍ਰੇਡ ਮਾਸਕਸ ਤੱਕ ਵੀ ਹੋਵੇਗੀ। ਆਪਣੇ ਸਕੂਲ ਪਲੈਨ ਵੱਲ ਪਰਤਣ ਦੇ ਹਿੱਸੇ ਵਜੋਂ ਫੋਰਡ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਤਿੰਨ ਪਲਾਈ ਵਾਲੇ ਚਾਰ ਮਿਲੀਅਨ ਹਾਈ ਕੁਆਲਿਟੀ ਮਾਸਕਸ ਮੁਹੱਈਆ ਕਰਵਾਏ ਜਾਣਗੇ।