ਓਟਵਾ : ਜਸਟਿਨ ਟਰੂਡੋ ਦੀ ਐਗਜ਼ੈਕਟਿਵ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਕੇਟ ਪਰਚੇਜ਼ ਪ੍ਰਧਾਨ ਮੰਤਰੀ ਦਫਤਰ ਛੱਡ ਕੇ ਜਾ ਰਹੀ ਹੈ। ਪਰਚੇਜ਼, ਜੋ ਕਿ ਟਰੂਡੋ ਦੀ ਐਗਜ਼ੈਕਟਿਵ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਸੀ, ਮਾਈਕ੍ਰੋਸੌਫਟ ਵਿੱਚ ਸੀਨੀਅਰ ਡਾਇਰੈਕਟਰ ਦਾ ਅਹੁਦਾ ਸਾਂਭਣ ਜਾ ਰਹੀ ਹੈ। ਇੱਕ ਟਵੀਟ ਵਿੱਚ ਪਰਚੇਜ਼ ਨੇ ਆਖਿਆ ਕਿ ਇਸ ਆਫਿਸ ਨੂੰ ਛੱਡ ਕੇ ਜਾਣ ਦੀ ਉਸ ਨੂੰ ਖੁਸ਼ੀ ਵੀ ਹੋ ਰਹੀ ਹੈ ਤੇ ਗਮ ਵੀ।
ਇਹ ਉਸ ਲਈ ਕਾਫੀ ਪ੍ਰੇਰਣਾਦਾਇਕ ਤਜਰਬਾ ਰਿਹਾ। ਜ਼ਿਕਰਯੋਗ ਹੈ ਕਿ ਪਰਚੇਜ਼ ਕਈ ਸਾਲਾਂ ਤੱਕ ਟਰੂਡੋ ਦੀ ਉੱਘੀ ਕਮਿਊਨੀਕੇਟਰ ਰਹੀ। 2015 ਦੀ ਕੰਪੇਨ ਦੌਰਾਨ ਵੀ ਉਹ ਹੀ ਟਰੂਡੋ ਦੀ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਸੀ ਤੇ ਇਸ ਵਾਰੀ ਵੀ ਉਹੀ ਇਸ ਅਹੁਦੇ ਉੱਤੇ ਕਾਇਮ ਸੀ। ਇਸ ਵਾਰੀ ਫੈਡਰਲ ਚੋਣ ਕੰਪੇਨ ਦੌਰਾਨ ਪਰਚੇਜ਼ ਨੂੰ ਨੈਸ਼ਨਲ ਕੰਪੇਨ ਲਈ ਚੀਫ ਕਾਂਟੈਂਟ ਸਟਰੈਟੇਜਿਸਟ ਦਾ ਖਿਤਾਬ ਦਿੱਤਾ ਗਿਆ ਸੀ। ਪਿੱਛੇ ਜਿਹੇ ਦਿੱਤੀ ਇੱਕ ਇੰਟਰਵਿਊ ਵਿੱਚ ਟਰੂਡੋ ਨੇ ਇਹ ਆਖਿਆ ਸੀ ਕਿ ਕਮਿਊਨਿਕੇਸ਼ਨਜ਼ ਅਜਿਹਾ ਖੇਤਰ ਹੈ ਜਿੱਥੇ ਉਨ੍ਹਾਂ ਦੀ ਸਰਕਾਰ ਸੁਧਾਰ ਕਰ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …