-4.9 C
Toronto
Friday, December 26, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵਿਚ 20 ਅਕਤੂਬਰ ਤੋਂ ਹੋਵੇਗਾ ਵਿਦੇਸ਼ੀ ਵਿਦਿਆਰਥੀਆਂ ਦਾ ਦਾਖਲਾ

ਕੈਨੇਡਾ ਵਿਚ 20 ਅਕਤੂਬਰ ਤੋਂ ਹੋਵੇਗਾ ਵਿਦੇਸ਼ੀ ਵਿਦਿਆਰਥੀਆਂ ਦਾ ਦਾਖਲਾ

ਕੈਨੇਡਾ ਵਾਸੀਆਂ ਦੇ ਰਿਸ਼ਤੇਦਾਰਾਂ ਨੂੰ ਵੀ ਮਿਲੀ ਖੁੱਲ੍ਹ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਰਾਜਧਾਨੀ ਓਟਾਵਾ ਵਿਚ ਸਿਹਤ ਮੰਤਰੀ ਪੈਟੀ ਹਾਜਡੂ ਤੇ ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਦੀ ਹਾਜ਼ਰੀ ਵਿਚ ਇਕ ਵਿਸ਼ੇਸ਼ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ‘ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀ 20 ਅਕਤੂਬਰ ਤੋਂ ਕੈਨੇਡਾ ਵਿਚ ਦਾਖਲ ਕੀਤੇ ਜਾ ਸਕਣਗੇ। ਹਾਲ ਦੀ ਘੜੀ ਮਾਨਤਾ ਪ੍ਰਾਪਤ ਉਹੀ ਅਦਾਰੇ ਸਮਝੇ ਜਾ ਰਹੇ ਹਨ ਜਿਨ੍ਹਾਂ ਨੇ ਹਾਲ ਹੀ ਵਿਚ ਕਰੋਨਾ ਦੇ ਹਾਲਾਤ ਨਾਲ ਨਿਪਟਣ ਦੇ ਸਮਰੱਥ ਹੋਣ ਬਾਰੇ ਪ੍ਰਾਂਤਕ ਸਰਕਾਰਾਂ ਤੋਂ ਮਨਜੂਰੀ ਲੈ ਲਈ ਹੋਵੇ। ਕੈਨੇਡਾ ਦੇ ਨਾਗਰਿਕਾਂ ਅਤੇ ਪੱਕੇ ਵਾਸੀਆਂ ਦੇ ਰਿਸ਼ਤੇਦਾਰਾਂ ਅਤੇ 18 ਸਾਲ ਤੋਂ ਵੱਡੀ ਉਮਰ ਦੇ ਭੈਣਾਂ ਅਤੇ ਭਰਾਵਾਂ ਲਈ ਕੈਨੇਡਾ ਦੇ ਦਰਵਾਜੇ ਖੋਲ੍ਹੇ ਜਾ ਰਹੇ ਹਨ। ਜਿਹੜੇ ਰਿਸ਼ੇਤਦਾਰਾਂ ਨੂੰ ਕੈਨੇਡਾ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ ਉਨ੍ਹਾਂ ਦੀ ਸੂਚੀ ਅਗਲੇ ਹਫ਼ਤੇ ਜਾਰੀ ਕੀਤੀ ਜਾਵੇਗੀ, ਪਰ ਕੈਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਰਿਸਸ਼ਤੇਦਾਰਾਂ ਨੂੰ ਅੰਬੈਸੀ ਤੋਂ ਇਜਾਜ਼ਤ ਲੈਣੀ ਪਵੇਗੀ। ਮੰਤਰੀ ਮੈਂਡੀਚੀਨੋ ਨੇ ਕਿਹਾ ਕਿ ਹਮਦਰਦੀ ਦੇ ਆਧਾਰ ‘ਤੇ ਪਰਿਵਾਰਾਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੈਨੇਡਾ ਪਹੁੰਚਣ ਤੋਂ ਬਾਅਦ ਹਰੇਕ ਵਿਅਕਤੀ ਨੂੰ 14 ਦਿਨ ਇਕਾਂਤਵਾਸ ਵਿਚ ਰਹਿਣਾ ਪਵੇਗਾ। ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕੈਨੇਡਾ ਵਿਚ ਦਾਖ਼ਲੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਪਹਿਲਾਂ ਕਿਸੇ ਨੂੰ ਵੀ ਹਵਾਈ ਜਹਾਜ਼ ਦੀ ਟਿਕਟ ਖ਼ਰੀਦਣ ਅਤੇ ਸਫ਼ਰ ਦੇ ਹੋਰ ਪ੍ਰਬੰਧਾਂ ਦੇ ਖ਼ਰਚੇ ਨਹੀਂ ਕਰਨੇ ਚਾਹੀਦੇ। ਉਨ੍ਹਾਂ ਆਖਿਆ ਕਿ ਕਰੋਨਾ ਮਹਾਂਮਾਰੀ ਦੇ ਇਸ ਦੌਰ ਦੌਰਾਨ ਕੈਨੇਡਾ ਦੇ ਨਾਗਰਿਕ ਤੇ ਪੱਕੇ ਵਸਨੀਕ ਬਿਨਾ ਸ਼ਰਤ ਕੈਨੇਡਾ ਵਾਪਸ ਪਰਤ ਸਕਦੇ ਹਨ। ਇਸ ਤੋਂ ਇਲਾਵਾ ਹਰੇਕ ਵਿਦੇਸ਼ੀ ਨਾਗਰਿਕ ਨੂੰ ਕੁਝ ਸ਼ਰਤਾਂ ਤਹਿਤ ਹੀ ਕੈਨੇਡਾ ਵਿਚ ਦਾਖ਼ਲ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕਰੋਨਾ ਦੇ ਲੱਛਣ ਵਾਲੇ ਕਿਸੇ ਵਿਦੇਸ਼ੀ ਨੂੰ ਕੈਨੇਡਾ ਜਾਣ ਵਾਲੇ ਜਹਾਜ਼ ਵਿਚ ਸਫ਼ਰ ਨਾ ਕਰਨ ਦੇਣਾ ਹਵਾਈ ਕੰਪਨੀ ਦੀ ਜ਼ਿੰਮੇਵਾਰੀ ਹੈ। ਸਰਕਾਰ ਵਲੋਂ ਉਪਰੋਕਤ ਛੋਟਾਂ ਤੋਂ ਇਲਾਵਾ ਮੁੱਖ ਤੌਰ ‘ਤੇ ਸੈਲਾਨੀਆਂ ਅਤੇ ਗੈਰਜ਼ਰੂਰੀ ਕਾਰੋਬਾਰੀਆਂ ਦੇ ਦਾਖਲੇ ਦੀਆਂ ਪਾਬੰਦੀਆਂ ਹੁਣ 31 ਅਕਤੂਬਰ ਵਧਾ ਦਿੱਤੀਆਂ ਗਈਆਂ ਹਨ।

RELATED ARTICLES
POPULAR POSTS