Breaking News
Home / ਜੀ.ਟੀ.ਏ. ਨਿਊਜ਼ / ‘ਕੈਨੇਡੀਅਨ ਜਲਦ ਹੀ ਦੇਸ਼ ਤੋਂ ਬਾਹਰ ਕਰ ਸਕਣਗੇ ਯਾਤਰਾ’

‘ਕੈਨੇਡੀਅਨ ਜਲਦ ਹੀ ਦੇਸ਼ ਤੋਂ ਬਾਹਰ ਕਰ ਸਕਣਗੇ ਯਾਤਰਾ’

ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਦੂਜੇ ਦੇਸ਼ਾਂ ‘ਚ ਜਾਣ ‘ਤੇ ਲੱਗੀਆਂ ਪਾਬੰਦੀਆਂ ਸਬੰਧੀ ਜਸਟਿਨ ਟਰੂਡੋ ਨੇ ਆਖਿਆ ਕਿ ਗਰਮੀਆਂ ਤੱਕ ਕੈਨੇਡੀਅਨਜ਼ ਦੇਸ਼ ਤੋਂ ਬਾਹਰ ਟਰੈਵਲ ਕਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਉਹ ਹੋਰਨਾਂ ਦੇਸ਼ਾਂ ਨਾਲ ਤਾਲਮੇਲ ਕਰਕੇ ਉਹ ਦਸਤਾਵੇਜ਼ ਮੁਹੱਈਆ ਕਰਵਾਉਣਗੇ ਜਿਹੜੇ ਉਨ੍ਹਾਂ ਨੂੰ ਚਾਹੀਦੇ ਹੋਣਗੇ। ਇਨ੍ਹਾਂ ਵਿੱਚ ਕੋਵਿਡ-19 ਖਿਲਾਫ ਵੈਕਸੀਨੇਸ਼ਨ ਦੇ ਸਬੂਤ ਦਾ ਸਰਟੀਫਿਕੇਟ ਵੀ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋਵੇਗਾ।
ਅਜਿਹਾ ਕਰਕੇ ਟਰੂਡੋ ਵੱਲੋਂ ਕੌਮਾਂਤਰੀ ਟਰੈਵਲ ਲਈ ਵੈਕਸੀਨ ਪਾਸਪੋਰਟ ਦੀ ਧਾਰਨਾ ਨੂੰ ਥੋੜ੍ਹਾ ਹੋਰ ਸਪਸ਼ਟ ਕਰਕੇ ਦੱਸਣ ਦੀ ਪੇਸ਼ਕਸ਼ ਕੀਤੀ ਗਈ ਹੈ। ਟਰੂਡੋ ਨੇ ਓਟਵਾ ਵਿੱਚ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਲੋੜੀਂਦੇ ਟਰੈਵਲ ਦਸਤਾਵੇਜ਼ ਤਿਆਰ ਕਰਨ ਲਈ ਹੋਰਨਾਂ ਦੇਸ਼ਾਂ ਨਾਲ ਰਲ ਕੇ ਕੰਮ ਕਰੇਗੀ। ਟਰੂਡੋ ਨੇ ਆਖਿਆ ਕਿ ਅਸੀਂ ਆਪਣੇ ਭਾਈਵਾਲਾਂ, ਖਾਸਤੌਰ ਉੱਤੇ ਯੂਰਪ, ਨਾਲ ਰਲ ਕੇ ਵੈਕਸੀਨ ਪਾਸਪੋਰਟ ਜਾਂ ਦਸਤਾਵੇਜ਼ ਤਿਆਰ ਕਰਨ ਬਾਰੇ ਕੰਮ ਕਰ ਰਹੇ ਹਾਂ। ਪਰ ਆਖਿਰਕਾਰ ਇਹ ਤੈਅ ਕਰਨਾ ਹਰੇਕ ਦੇਸ਼ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਉਣ ਵਾਲੇ ਟਰੈਵਲਰਜ਼ ਤੋਂ ਕੀ ਉਮੀਦ ਕਰਦੇ ਹਨ।
ਬਲਾਕ ਕਿਊਬਿਕ ਦੇ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਨੇ ਆਖਿਆ ਕਿ ਉਹ ਇੰਟਰਨੈਸ਼ਨਲ ਟਰੈਵਲ ਲਈ ਵੈਕਸੀਨ ਪਾਸਪੋਰਟ ਦੇ ਆਈਡੀਆ ਦਾ ਸਮਰਥਨ ਕਰਦੇ ਹਨ। ਪਰ ਅਮਰੀਕਾ ਹੋਰਨਾਂ ਦੇਸ਼ਾਂ ਵਾਂਗ ਇਸ ਤਰ੍ਹਾਂ ਦੇ ਦਸਤਾਵੇਜ਼ਾਂ ਵਿੱਚ ਦਿਲਚਸਪੀ ਲੈਂਦਾ ਨਜ਼ਰ ਨਹੀਂ ਆ ਰਿਹਾ। ਵੈਕਸੀਨੇਸ਼ਨ ਕਰਵਾਏ ਹੋਣ ਦਾ ਸਬੂਤ ਕਿਸੇ ਰੂਪ ਵਿੱਚ ਮੁਹੱਈਆ ਕਰਵਾਏ ਜਾਣ ਦੇ ਮੁੱਦੇ ਉੱਤੇ ਦੇਸ਼ ਭਰ ਦੇ ਸਾਰੇ ਪ੍ਰੋਵਿੰਸਾਂ ਵਿੱਚ ਗੱਲਬਾਤ ਕਦੋਂ ਤੋਂ ਚੱਲ ਰਹੀ ਹੈ। ਅਪ੍ਰੈਲ ਦੇ ਮਹੀਨੇ ਕਰਵਾਏ ਗਏ ਇੱਕ ਆਨਲਾਈਲ ਸਰਵੇਖਣ ਤੋਂ ਵੀ ਇਹ ਸਾਹਮਣੇ ਆਇਆ ਸੀ ਕਿ ਵੈਕਸੀਨ ਪਾਸਪੋਰਟ ਦੇ ਮਾਮਲੇ ਵਿੱਚ ਕੈਨੇਡੀਅਨਜ਼ ਤੇ ਅਮੈਰੀਕਨਜ਼ ਦੀ ਸੋਚ ਵਿੱਚ ਕਾਫੀ ਪਾੜਾ ਹੈ।

 

Check Also

ਅਲਬਰਟਾ ਵੱਲੋਂ ਸਕਿੱਲਡ ਟਰੇਡ ਵਰਕਰਜ਼ ਰਕਰੂਟ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤੋਂ ਚਿੰਤਤ ਨਹੀਂ ਡਗ ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਅਲਬਰਟਾ ਵੱਲੋਂ ਹੁਨਰਮੰਦ ਟਰੇਡ ਵਰਕਰਜ਼ ਨੂੰ ਰਕਰੂਟ ਕਰਨ ਲਈ ਸ਼ੁਰੂ ਕੀਤੇ ਗਏ …