ਬਰੈਂਪਟਨ : ਪੀਲ ਰੀਜਨ ਵਿੱਚ ਕੰਮ ਵਾਲੀਆਂ ਥਾਂਵਾਂ ਉੱਤੇ ਵੈਕਸੀਨੇਸਨ ਦਾ ਸਿਲਸਿਲਾ ਬਰੈਂਪਟਨ ਤੇ ਬੋਲਟਨ ਸਥਿਤ ਐਮੇਜੌਨ ਪਲਾਂਟਸ ਵਿੱਚ ਸ਼ੁਰੂ ਕੀਤਾ ਗਿਆ। ਵਾਇਰਸ ਕਾਰਨ ਆਊਟਬ੍ਰੇਕ ਹੋਣ ਕਾਰਨ ਇਨ੍ਹਾਂ ਦੋਵਾਂ ਫੈਸਿਲਿਟੀਜ ਨੂੰ ਅੰਸ਼ਕ ਤੌਰ ਉੱਤੇ ਬੰਦ ਰੱਖਿਆ ਗਿਆ। ਪੀਲ ਮੈਡੀਕਲ ਆਫੀਸਰ ਆਫ ਹੈਲਥ ਡਾ. ਲਾਅਰੈਂਸ ਲੋਹ ਦਾ ਕਹਿਣਾ ਹੈ ਕਿ ਸਿੱਧੇ ਤੌਰ ਉੱਤੇ ਰੈਜੀਡੈਂਟਸ ਤੇ ਕੰਮ ਵਾਲੀਆਂ ਥਾਂਵਾਂ ਉੱਤੇ ਪਹੁੰਚ ਕੇ ਉਹ ਕਮਿਊਨਿਟੀ ਟਰਾਂਸਮਿਸ਼ਨ ਨਾਲ ਨਜਿੱਠਣ ਵਿੱਚ ਸਮਰੱਥ ਮਹਿਸੂਸ ਕਰਦੇ ਹਨ। ਬਰੈਂਪਟਨ ਤੇ ਮਿਸੀਸਾਗਾ ਵਿੱਚ ਮੇਪਲ ਲੌਜ਼ ਫਾਰਮ ਤੇ ਮੇਪਲ ਲੀਫ ਫੂਡਜ਼ ਵਿਖੇ ਪਹਿਲਾਂ ਹੀ ਵਰਕਪਲੇਸ ਵੈਕਸੀਨੇਸ਼ਨ ਕਲੀਨਿਕਸ ਲਾਏ ਜਾ ਚੁੱਕੇ ਹਨ। ਇਸ ਪਹਿਲਕਦਮੀ ਦੀ ਅਗਵਾਈ ਸਾਂਝੇ ਤੌਰ ਉੱਤੇ ਪ੍ਰੋਵਿੰਸ ਤੇ ਪੀਲ ਪਬਲਿਕ ਹੈਲਥ ਵੱਲੋਂ ਕੀਤੀ ਗਈ। ਇਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਬਹੁਤ ਜ਼ਰੂਰੀ ਹਨ। ਖਾਸਤੌਰ ਉੱਤੇ ਤੀਜੀ ਵੇਵ ਦੌਰਾਨ ਕੰਮ ਕਰਨ ਵਾਲਿਆਂ ਵਿੱਚ ਕੋਵਿਡ-19 ਫੈਲਣ ਤੋਂ ਰੋਕਣ ਲਈ ਤਾਂ ਇਹ ਬਹੁਤ ਜਰੂਰੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …