ਟੋਰਾਂਟੋ/ਸਤਪਾਲ ਸਿੰਘ ਜੌਹਲ
ਏਅਰ ਕੈਨੇਡਾ ਵਲੋਂ ਭਾਰਤ ਅਤੇ ਕੈਨੇਡਾ ਵਿਚਕਾਰ ਯਾਤਰੀਆਂ ਦੀ ਵਧ ਰਹੀ ਆਵਾਜਾਈ ਨੂੰ ਧਿਆਨ ਵਿਚ ਰੱਖ ਕੇ ਦੋਵਾਂ ਦੇਸ਼ਾਂ ਵਿਚਕਾਰ ਉਡਾਨਾਂ ਵਧਾਈਆਂ ਜਾ ਰਹੀਆਂ ਹਨ। 31 ਅਕਤੂਬਰ ਤੋਂ ਮਾਂਟਰੀਅਲ-ਦਿੱਲੀ-ਮਾਂਟਰੀਅਲ (ਹਰੇਕ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਨੂੰ) ਨਵੀਂ ਸਿੱਧੀ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ 15 ਅਕਤੂਬਰ ਤੋਂ ਟੋਰਾਂਟੋ-ਦਿੱਲੀ-ਟਰਾਂਟੋ ਉਡਾਨਾਂ (298 ਸੀਟਾਂ ਵਾਲੇ ਬੋਇੰਗ 787-9 ਜਹਾਜ਼) ਦੀ ਹਫਤੇ ਵਿਚ ਗਿਣਤੀ 7 ਤੋਂ ਵਧਾ ਕੇ 10 ਕਰ ਦਿੱਤੀ ਗਈ ਹੈ, ਜਿਸ ਦਾ ਭਾਵ ਹੈ ਕਿ ਹਰ ਹਫਤੇ ਦੇ 3 ਦਿਨ ਟੋਰਾਂਟੋ ਅਤੇ ਦਿੱਲੀ ਵਿਚਕਾਰ ਹਰੇਕ ਦਿਨ ਦੋ ਉਡਾਨਾਂ ਚੱਲਣਗੀਆਂ।