ਅਸੀਂ ਆਪਣੇ ਪਾਠਕਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਆਪਣੀ ਕਮਿਊਨਿਟੀ ਦੀਆਂ ਦੋ ਬੱਚੀਆਂ ਪਰਵਾਸੀ ਰੇਡੀਉ ਦੇ ਸਟੂਡੀਉ ਆਈਆਂ ਸਨ। ਇਹ ਬੱਚੀਆਂ ਬਰੈਂਪਟਨ ਰੌਬੋਟਿਕਸ ਗਰੁਪ ਨਾਲ ਸੰਬੰਧਿਤ ਹਨ ਅਤੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲਕੇ ਅਮਰੀਕਾ ਵਿਚ ਹੋਣ ਵਾਲੇ ਅਜਿਹੇ ਇਕ ਵਿਸ਼ਵ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦੀਆਂ ਹਨ। ਜਿਸ ਲਈ ਉਹਨਾਂ ਨੂੰ ਮਾਇਕ ਸਹਾਇਤਾ ਦੀ ਸਖਤ ਲੋੜ ਹੈ। ਅਦਾਰਾ ਪਰਵਾਸੀ ਆਪਣੇ ਉਹਨਾਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਹੈ ਜਿਹਨਾਂ ਨੇ ਇਸ ਲਈ ਆਰਥਿਕ ਮਦਦ ਕੀਤੀ। ਇਹਨਾਂ ਬੱਚੀਆਂ ਨੂੰ ਪਰਵਾਸੀ ਸਹਾਇਤਾ ਫਾਊਂਡੇਸ਼ਨ ਵਲੋਂ $800 ਦਿੱਤੇ ਗਏ ਹਨ।
ਪਰਵਾਸੀ ਸਹਾਇਤਾ ਫਾਊਂਡੇਸ਼ਨ ਵਲੋਂ ਬਰੈਂਪਟਨ ਰੌਬੋਟਿਕ ਐਜੂਕੇਸ਼ਨ ਦੀ ਮਦਦ
RELATED ARTICLES

