ਮਕਾਨ ਮਾਲਕ ਨੂੰ 50 ਹਜ਼ਾਰ ਡਾਲਰ ਤੱਕ ਜੁਰਮਾਨਾ ਜਾਂ ਹੋ ਸਕਦੀ ਹੈ ਜੇਲ੍ਹ
ਬਰੈਂਪਟਨ : ਲੰਘੇ ਦਿਨੀਂ ਬਰੈਂਪਟਨ ਦੇ ਜਿਸ ਪਰਿਵਾਰ ਦੇ ਘਰ ਵਿਚ ਅੱਗ ਲੱਗਣ ਨਾਲ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ, ਉਸ ਘਰ ਵਿਚ ਕੋਈ ਫਾਇਰ ਅਲਾਰਮ ਲੱਗਿਆ ਹੋਇਆ ਨਹੀਂ ਸੀ। ਓਨਟਾਰੀਓ ਫਾਇਰ ਮਾਰਸ਼ਲ ਦਫਤਰ ਨੇ ਆਪਣੇ ਜਾਰੀ ਕੀਤੇ ਬਿਆਨ ਵਿਚ ਆਖਿਆ ਹੈ ਕਿ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਪਰਿਵਾਰ ਉਸ ਘਰ ਵਿਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਘਰ ਵਿਚ ਕੋਈ ਸਮੋਕ ਅਲਾਰਮ ਨਹੀਂ ਸੀ। ਕੰਸਟਰੱਕਸ਼ਨ ਵਰਕਰ ਨਿਆਜੀ ਕਪਾਡੀਆ, ਉਹਨਾਂ ਦੀ ਪਤਨੀ ਜੋਤੀ ਜੋ ਕਿ ਰੋਜ਼ਰਜ਼ ਵਿਚ ਕੰਮ ਕਰਦੀ ਸੀ ਅਤੇ ਉਹਨਾਂ ਦੀ ਨੌਜਵਾਨ ਬੇਟੀ ਜੋ ਕਿ ਗੁਲੇਫ ਯੂਨੀਵਰਸਿਟੀ ਵਿਚ ਪੜ੍ਹਦੀ ਸੀ, ਸਵੇਰੇ ਚਾਰ ਵਜੇ ਲੱਗੀ ਅੱਗ ਵਿਚ ਤਿੰਨੋਂ ਸੜ ਕੇ ਮਾਰੇ ਗਏ ਸਨ। ਪਰਿਵਾਰ ਦੀ ਇਕ 9 ਸਾਲਾਂ ਦੀ ਬੇਟੀ ਜੋਏ ਜੋ ਬੇਸਮੈਂਟ ਵਿਚ ਰਹਿਣ ਵਾਲੇ ਇਕ ਕਿਰਾਏਦਾਰ ਨੇ ਕਾਫੀ ਗੰਭੀਰ ਝੁਲਸੀ ਹੋਈ ਹਾਲਤ ਵਿਚ ਬਚਾਅ ਲਈ ਸੀ। ਉਸ ਨੂੰ ਸਿੱਖ ਕਿੱਡਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਓਐਫਐਮ ਰਿੱਕ ਨੇ ਦੱਸਿਆ ਕਿ ਅੱਗ ਜਾਂ ਧੂੰਏਂ ਨੂੰ ਛੇਤੀ ਪਛਾਨਣ ਵਾਲਾ ਕੋਈ ਵੀ ਸਮੋਕ ਅਲਾਰਮ ਘਰ ਵਿਚ ਨਹੀਂ ਲੱਗਾ ਹੋਇਆ ਸੀ। ਕਪਾਡੀਆ ਪਰਿਵਾਰ ਨੇ ਡਿਕਸੀ ਰੋਡ ‘ਤੇ ਸਥਿਤ ਇਸ ਘਰ ਦਾ ਓਪਰੀ ਲੈਵਲ ਕਿਰਾਏ ‘ਤੇ ਲਿਆ ਹੋਇਆ ਸੀ ਅਤੇ ਕਾਨੂੰਨ ਦੇ ਅਨੁਸਾਰ ਮਕਾਨ ਮਾਲਕ ਨੂੰ ਇਹ ਪੱਕਾ ਕਰਨਾ ਹੁੰਦਾ ਹੈ ਕਿ ਘਰ ਵਿਚ ਇਕ ਵਰਕਿੰਗ ਸਮੋਕ ਅਤੇ ਫਾਇਰ ਅਲਾਰਮ ਲੱਗਾ ਹੋਵੇ। ਬਰੈਂਪਟਨ ਫਾਇਰ ਡਿਪਾਰਟਮੈਂਟ ਵਲੋਂ ਕੋਡ ਚਾਰਜ ਤਹਿ ਕਰ ਲਏ ਗਏ ਹਨ ਅਤੇ ਵਿਭਾਗ ਮਕਾਨ ਮਾਲਕ ਖਿਲਾਫ ਕਾਰਵਾਈ ਵੀ ਕਰੇਗਾ। ਇਸ ਲਈ ਫਾਇਰ ਚੀਫ ਪੀਟਰ ਵੀ ਇਸ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕਰ ਰੇ। ਤਹਿ ਕਾਨੂੰਨਾਂ ਦਾ ਪਾਲਣ ਨਾ ਕਰਨ ਦੇ ਚੱਲਦਿਆਂ ਮਕਾਨ ਮਾਲਕ ਨੂੰ 50 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਜਾਂ ਜੇਲ੍ਹ ਤੱਕ ਦੀ ਸਜ਼ਾ ਹੋ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …