-1.9 C
Toronto
Friday, December 5, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ 'ਚ 3 ਲੁਟੇਰੇ ਕਾਬੂ- 1 ਦੀ ਭਾਲ ਜਾਰੀ

ਬਰੈਂਪਟਨ ‘ਚ 3 ਲੁਟੇਰੇ ਕਾਬੂ- 1 ਦੀ ਭਾਲ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਇਕ ਜੋੜੇ ਨੂੰ ਹਥਿਆਰ ਨਾਲ ਡਰਾ ਕੇ ਉਨ੍ਹਾਂ ਦੇ ਸਮਾਨ ਸਮੇਤ ਗੱਡੀ ਖੋਹ ਕੇ ਲੈ ਜਾਣ ਦੇ ਆਰੋਪਾਂ ‘ਚ ਪੀਲ ਪੁਲਿਸ ਨੇ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਘਟਨਾ ਵੇਲੇ ਆਰੋਪੀਆਂ ਨੇ ਆਪਣੀ (ਚੋਰੀ ਕੀਤੀ) ਗੱਡੀ ਨਾਲ ਅੱਗੇ ਜਾ ਰਹੀ ਗੱਡੀ ਨੂੰ ਜਾਣਬੁੱਝ ਕੇ ਟੱਕਰ ਮਾਰੀ ਸੀ ਜਿਸ ਤੋਂ ਬਾਅਦ ਜੋੜਾ ਆਪਣੀ ਸੁਰੱਖਿਆ ਹਿੱਤ ‘ਚ ਗੱਡੀ ‘ਚੋਂ ਉਤਰ ਗਿਆ ਸੀ ਤੇ ਲੁਟੇਰੇ ਉਨ੍ਹਾਂ ਦੀ ਗੱਡੀ ਨੂੰ ਭਜਾ ਕੇ ਲੈ ਗਏ ਸਨ।
ਦਵਿੰਦਰ ਮਾਨ (36), ਸਿਮਰਨਜੀਤ ਨਾਰੰਗ (29), ਅਤੇ ਆਦੇਸ਼ ਸ਼ਰਮਾ (27 ) ਨੂੰ ਪੁਲਿਸ ਨੇ ਟੋਰਾਂਟੋ ਅਤੇ ਬਰੈਂਪਟਨ ‘ਚੋਂ ਹਿਰਾਸਤ ‘ਚ ਲਿਆ ਹੈ ਜਦ ਕਿ ਉਨ੍ਹਾਂ ਦੇ ਇਕ ਸਾਥੀ ਦੀ ਭਾਲ ਜਾਰੀ ਹੈ। ਪੁਲਿਸ ਨੇ ਆਰੋਪੀਆਂ ਤੋਂ ਦੋਵੇਂ ਗੱਡੀਆਂ ਬਰਾਮਦ ਕਰ ਲਈਆਂ ਹਨ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES
POPULAR POSTS