Breaking News
Home / ਜੀ.ਟੀ.ਏ. ਨਿਊਜ਼ / 29 ਜੂਨ ਨੂੰ ਪ੍ਰੀਮੀਅਰਦਾ ਅਹੁਦਾ ਸੰਭਾਲਣਗੇ ਫੋਰਡ

29 ਜੂਨ ਨੂੰ ਪ੍ਰੀਮੀਅਰਦਾ ਅਹੁਦਾ ਸੰਭਾਲਣਗੇ ਫੋਰਡ

ਪਹਿਲਾਕਦਮ :ਯਾਰਕਯੂਨੀਵਰਸਿਟੀਦੀਹੜਤਾਲਖਤਮਕਰਨਲਈ ਬੁਲਾਇਆ ਜਾਵੇਗਾ ਵਿਸ਼ੇਸ਼ਸੈਸ਼ਨ
ਚੋਣਵਾਅਦਾ :ਛੇਤੀ ਹੀ ਗੈਸ ਦੀਆਂ ਕੀਮਤਾਂ ਘਟਾਉਣ ਵਰਗੇ ਵਾਅਦਿਆਂ ਨੂੰ ਪੂਰਾਕਰਨਦੀਕਾਰਵਾਈਹੋਵੇਗੀ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਡਗ ਫੋਰਡ ਨੇ ਐਲਾਨਕੀਤਾ ਹੈ ਕਿ ਯਾਰਕਯੂਨੀਵਰਸਿਟੀ ਵਿੱਚ ਲੰਮੇਂ ਸਮੇਂ ਤੋਂ ਚਲਰਹੀਹੜਤਾਲ ਨੂੰ ਖਤਮਕਰਵਾਉਣਲਈ ਉਹ ਅਗਲੇ ਮਹੀਨੇ ਪ੍ਰੋਵਿਨਸ਼ੀਅਲਪਾਰਲੀਮੈਂਟਦਾ ਸੰਖੇਪ ਸੈਸ਼ਨ ਬੁਲਾਉਣਗੇ। ”ਅਸੀਂ ਬਹੁਤਜਲਦੀ ਬਿੱਲ ਲਿਆ ਕੇ ਇਸ ‘ਤੇ ਕਾਰਵਾਈਕਰਾਂਗੇ ਅਤੇ ਗੈਸ ਦੀਆਂ ਕੀਮਤਾਂ ਘਟਾਉਣਵਰਗੇ ਆਪਣੇ ਕਈ ਵਾਅਦਿਆਂ ਨੂੰ ਪੂਰਾਕਰਨਦੀਕਾਰਵਾਈਸ਼ਰੂਕਰਾਂਗੇ।” ਡਗ ਫੋਰਡ ਨੇ ਕੁਵੀਨਸਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ।
ਲਿਬਰਲਪਾਰਟੀ ਦੇ ਸੂਬੇ ਵਿੱਚ 15 ਸਾਲ ਦੇ ਰਾਜ ਨੂੰ ਖਤਮਕਰਕੇ ਪੀਸੀਪਾਰਟੀਦੀਨਵੀਂ ਸਰਕਾਰ 29 ਜੂਨ ਨੂੰ ਸਥਾਪਤਕੀਤੀਜਾਵੇਗੀ, ਉਸ ਦਿਨਪ੍ਰੀਮੀਅਰਸਮੇਤਨਵੇਂ ਮੰਤਰੀ ਸਹੁੰ ਚੁੱਕਣਗੇ। ਸੂਤਰਾਂ ਤੋਂ ਮਿਲੀਜਾਣਕਾਰੀ ਮੁਤਾਬਕ ਪਿਛਲੇ ਚਾਰਮਹੀਨਿਆਂ ਤੋਂ ਜਾਰੀਯਾਰਕਯੂਨੀਵਰਸਿਟੀ ਦੇ 3000 ਦੇ ਕਰੀਬਕਰਮਚਾਰੀਆਂ ਦੀਹੜਤਾਲ ਨੂੰ ਖਤਮ ਨੂੰ ਨਵੀਂ ਸਰਕਾਰਲਈ ਸੱਭ ਤੋਂ ਵੱਧ ਤਰਜੀਹਦੇਵੇਗੀ। ਹਾਲਾਂਕਿਕੈਥਲਿਨ ਵਿੰਨ ਦੀਪਿਛਲੀਲਿਬਰਲਸਰਕਾਰ ਨੇ ਵੀਪੀਸੀਪਾਰਟੀਦੀਮਦਦਮਿਲਣਕਾਰਣ ਸਰਬਸੰਮਤੀ ਦੇ ਫੈਸਲੇ ਨਾਲ ਇਸ ਹੜਤਾਲ ਨੂੰ ਖਤਮਕਰਨਦੀਕੋਸ਼ਿਸ਼ਕੀਤੀ ਸੀ ਪਰੰਤੂ ਐਂਡਰੀਆਹਾਰਵਥਦੀਅਗਵਾਈਵਾਲੀਐਨਡੀਪੀ ਨੇ ਇਸ ਦਾਵਿਰੋਧਕੀਤਾ ਸੀ। ਜੇਕਰ ਗਲੱਬਾਤ ਰਾਹੀਂ ਜੂਨ ਦੇ ਆਖਿਰ ਤੱਕ ਕਿਸੇ ਕੰਢੇ ਨਾ ਲੱਗੀ ਤਾਂ ਅਸੈਂਬਲੀ ਵਿੱਚ ਬਿੱਲ ਲਿਆ ਕੇ ਡੱਗ ਫੋਰਡ ਇਸ ਹੜਤਾਲ ਨੂੰ ਖਤਮਕਰਵਾਦੇਣਗੇ। ਇਸ ਤੋਂ ਇਲਾਵਾ ਡਗ ਫੋਰਡ ਗੈਸ ਦੀਆਂ ਕੀਮਤਾਂ ਵਿੱਚ 10 ਸੈਂਟਪ੍ਰਤੀਲੀਟਰ ਕਟੌਤੀ ਕਰਨ ਦੇ ਆਪਣੇ ਵਾਅਦੇ ਨੂੰ ਵੀਛੇਤੀਲਾਗੂਕਰਨਾ ਚਾਹੁੰਦੇ ਹਨ। ਆਉਂਦੇ ਮੰਗਲਵਾਰ ਨੂੰ ਨਵੇਂ ਚੁਣੇ ਗਏ 76 ਪੀਸੀਪਾਰਟੀਮੈਂਬਰਾਂ ਦੀਕੁਈਨਸਪਾਰਕ ਵਿੱਚ ਪਹਿਲੀ ਮੀਟਿੰਗ ਹੋਵੇਗੀ ਅਤੇ ਵੀਰਵਾਰ ਨੂੰ ਡੱਗ ਫੋਰਡਕੈਨੇਡਾਦੀਵਿਦੇਸ਼ ਮੰਤਰੀ ਕ੍ਰਿਸਟੀਆਫਰੀਲੈਂਡਅਤੇ ਅਮਰੀਕਾ ਵਿੱਚ ਕੈਨੇਡਾ ਦੇ ਅੰਬੈਸਡਰ ਡੇਵਿਡਮੈਕਨਾਟਨ ਨੂੰ ਵੀਮਿਲਣਗੇ। ਉਹ ਪਹਿਲਾਂ ਹੀ ਸਪਸ਼ਟਕਰ ਚੁੱਕੇ ਹਨ ਕਿ ਅਮਰੀਕੀਪ੍ਰਸਾਸ਼ਨ ਵੱਲੋਂ ਪ੍ਰਧਾਨ ਮੰਤਰੀ ਜਸਟਿਨਟਰੂਡੋ ਨਾਲਕੀਤੀ ਗਈ ਬਦਸਲੂਕੀ ਦੇ ਖਿਲਾਫ ਉਹ ਟਰੂਡੋ ਦੇ ਮੋਢੇ ਨਾਲਮੋਢਾਲਗਾ ਕੇ ਖੜ੍ਹੇ ਹੋਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …