21.3 C
Toronto
Wednesday, September 30, 2026
spot_img
Homeਜੀ.ਟੀ.ਏ. ਨਿਊਜ਼ਤੇਜਧਾਰ ਹਥਿਆਰ ਨਾਲ ਕੀਤੇ ਹਮਲੇ 'ਚ ਛੇ ਸਾਲਾ ਬੱਚੀ ਦੀ ਹੋਈ ਮੌਤ

ਤੇਜਧਾਰ ਹਥਿਆਰ ਨਾਲ ਕੀਤੇ ਹਮਲੇ ‘ਚ ਛੇ ਸਾਲਾ ਬੱਚੀ ਦੀ ਹੋਈ ਮੌਤ

ਤੇਜਧਾਰ ਹਥਿਆਰ ਨਾਲ ਕੀਤੇ ਹਮਲੇ ‘ਚ ਛੇ ਸਾਲਾ ਬੱਚੀ ਦੀ ਹੋਈ ਮੌਤ
Image Courtesy :jagbani(punjabkesar)

ਮਾਂਟਰੀਅਲ/ਬਿਊਰੋ ਨਿਊਜ਼ : ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਤਿੱਖੀ ਚੀਜ਼ ਦੇ ਕਈ ਵਾਰ ਨਾ ਸਹਾਰਨ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਇਹ ਜਾਣਕਾਰੀ ਮਾਂਟਰੀਅਲ ਪੁਲਿਸ ਨੇ ਦਿੱਤੀ।
ਵੀਰਵਾਰ ਨੂੰ ਸਵੇਰੇ 3:00 ਵਜੇ ਕਿਸੇ ਨੇ 911 ਉੱਤੇ ਕਾਲ ਕਰਕੇ ਪੁਲਿਸ ਨੂੰ ਹੌਚੇਲਾਗਾ ਸਟਰੀਟ ਲਾਂਘੇ ਲਾਗੇ ਸਥਿਤ ਡਿਜ਼ਾਟਲ ਸਟਰੀਟ ਉੱਤੇ ਇੱਕ ਅਪਾਰਟਮੈਂਟ ਵਿੱਚ ਸੱਦਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਇੱਕ ਬੱਚੀ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ, ਜਿਸ ਦੇ ਸ਼ਰੀਰ ਉੱਤੇ ਕਿਸੇ ਤਿੱਖੀ ਚੀਜ਼ ਨਾਲ ਕਈ ਵਾਰ ਕੀਤੇ ਗਏ ਸਨ। ਉਸ ਦੇ ਨੇੜੇ ਹੀ ਇੱਕ 36 ਸਾਲਾ ਮਹਿਲਾ ਬੈਠੀ ਸੀ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਉਸ ਬੱਚੀ ਦੀ ਮਾਂ ਹੀ ਸੀ।
ਪੁਲਿਸ ਨੇ ਪੁੱਛਗਿੱਛ ਲਈ ਬੱਚੀ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਫਿਰ ਪੁਲਿਸ ਨੇ ਦੱਸਿਆ ਕਿ ਮਾਮੂਲੀ ਜ਼ਖ਼ਮਾਂ ਦੇ ਇਲਾਜ ਲਈ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਦੁਪਹਿਰ ਦੇ ਨੇੜੇ ਤੇੜੇ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੱਚੀ ਦੀ ਮੌਤ ਹੋ ਗਈ। ਇਹ ਵੀ ਦੱਸਿਆ ਗਿਆ ਕਿ ਇਸ ਸਾਰੇ ਮਾਮਲੇ ਦੇ ਸਬੰਧ ੱਿਵਚ ਅਜੇ ਬੱਚੀ ਦੀ ਮਾਂ ਤੋਂ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ। ਬੱਚੀ ਦੀ ਮਾਂ ਨੂੰ ਅਹਿਮ ਗਵਾਹ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS