ਚਿਆਂ ਨੂੰ ਆਊਟਡੋਰ ਪੜ੍ਹਾਈ ਕਰਵਾਉਣਾ ਸੰਭਵ, ਇਸ ਬਾਰੇ ਵਿਚਾਰਿਆ ਜਾਵੇਗਾ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਚੱਲਦਿਆਂ ਇਸ ਸਾਲ ਦੇ ਅੰਤ ਤੱਕ ਬੱਚਿਆਂ ਨੂੰ ਫੁੱਲ ਟਾਈਮ ਸਕੂਲ ਭੇਜਣ ਲਈ ਕੋਈ ਵੀ ਆਈਡੀਆ ਮਾੜਾ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਬੱਚਿਆਂ ਨੂੰ ਆਊਟਡੋਰ ਪੜ੍ਹਾਈ ਕਰਵਾਉਣਾ ਵੀ ਸੰਭਵ ਹੈ ਤੇ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਕੂਲ ਬੋਰਡਜ਼ ਨੂੰ ਤਿੰਨ ਵੱਖਰੀ ਤਰ੍ਹਾਂ ਦੇ ਪਲੈਨ ਤਿਆਰ ਕਰਨ ਲਈ ਆਖਿਆ ਗਿਆ ਹੈ ਜਿਸ ਤਹਿਤ ਇਸ ਸਾਲ ਦੇ ਅੰਤ ਤੱਕ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਣ। ਇਸ ਵਿੱਚ ਆਨਲਾਈਨ ਲਰਨਿੰਗ, ਆਲਟਰਨੇਟ ਦਿਨਾਂ ਜਾਂ ਹਫਤਿਆਂ ਉੱਤੇ ਬੱਚਿਆਂ ਵੱਲੋਂ ਨਿਜੀ ਤੌਰ ਉੱਤੇ ਕਲਾਸਾਂ ਅਟੈਂਡ ਕਰਨ ਤੇ ਨਿਜੀ ਤੌਰ ਉੱਤੇ ਫੁੱਲ ਟਾਈਮ ਕਲਾਸਾਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਆਖਿਆ ਕਿ ਅਜੇ ਵੀ ਮਹਾਂਮਾਰੀ ਤੋਂ ਖਤਰਾ ਬਣਿਆ ਹੋਇਆ ਹੈ, ਇਸ ਲਈ ਵੱਖ ਵੱਖ ਤਰ੍ਹਾਂ ਦੇ ਪਲੈਨ ਲਿਆਉਣੇ ਜ਼ਰੂਰੀ ਹਨ ਤਾਂ ਕਿ ਲੋੜ ਪੈਣ ਉੱਤੇ ਕਿਸੇ ਨੂੰ ਵੀ ਅਮਲ ਵਿੱਚ ਲਿਆਂਦਾ ਜਾ ਸਕੇ। ਆਪਣੀ ਬ੍ਰੀਫਿੰਗ ਵਿੱਚ ਫੋਰਡ ਨੇ ਪੱਤਰਕਾਰਾਂ ਨੂੰ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਹਫਤੇ ਦੇ ਪੰਜ ਦਿਨ ਬੱਚਿਆਂ ਨੂੰ ਕਲਾਸਾਂ ਵਿੱਚ ਸੁਰੱਖਿਅਤ ਢੰਗ ਨਾਲ ਪੜ੍ਹਾਈ ਕਰਵਾਉਣਾ ਹੈ।
ਸਕੂਲ ਢਾਂਚੇ ਲਈ 500 ਮਿਲੀਅਨ ਡਾਲਰ ਦਾ ਐਲਾਨ ਕਰ ਸਕਦੇ ਹਨ ਫੋਰਡ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਕੂਲ ਇਨਫ੍ਰਾਸਟ੍ਰਕਚਰ ਲਈ 500 ਮਿਲੀਅਨ ਡਾਲਰ ਦਾ ਐਲਾਨ ਕੀਤਾ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫੰਡ 30 ਨਵੇਂ ਸਕੂਲਾਂ ਨੂੰ ਤੇ ਸਕੂਲਾਂ ਦੇ ਹੀ ਹੋਰ ਬੁਨਿਆਦੀ ਢਾਂਚੇ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਦਿੱਤੇ ਜਾਣਗੇ। ਫੋਰਡ ਵੱਲੋਂ ਅੱਜ ਦੁਪਹਿਰੇ 1:00 ਵਜੇ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਨਾਲ ਇਹ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਹੋਣਗੇ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਐਲਾਨ ਦੌਰਾਨ ਸਤੰਬਰ ਵਿੱਚ ਬੈਕ-ਟੂ-ਸਕੂਲ ਪਲੈਨ ਉੱਤੇ ਵੀ ਕੋਈ ਰੋਸ਼ਨੀ ਪਾਈ ਜਾਵੇਗੀ ਜਾਂ ਨਹੀਂ।
ਸਕੂਲ ਖੋਲ੍ਹਣ ਨਾਲ ਵਧ ਸਕਦੇ ਹਨ ਮਾਮਲੇ
ਟੋਰਾਂਟੋ : ਹਰ ਉਮਰ ਵਰਗ ਨੂੰ ਕਰੋਨਾ ਵਾਇਰਸ ਤੋਂ ਬਚਣ ਦੀ ਜ਼ਰੂਰਤ ਤੇ ਤਾਜ਼ਾ ਸੋਧ ਵਿਚ ਦੱਸਿਆ ਗਿਆ ਹੈ ਕਿ 10 ਸਾਲ ਤੋਂ ਵੱਧ ਉਮਰ ਦੇ ਬੱਚੇ ਵੀ ਜਵਾਨਾਂ ਵਾਂਗ ਅੱਗੇ ਤੋਂ ਅੱਗੇ ਵਾਇਰਸ ਫੈਲਾਅ ਸਕਦੇ ਹਨ। ਕੋਰੀਆ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਦੀ ਖੋਜ ਮੁਤਾਬਕ 10 ਸਾਲ ਤੋਂ ਵੱਧ ਉਮਰ ਦੇ ਬੱਚੇ ਸਮਾਜਿਕ ਦੂਰੀ, ਮਾਸਕ ਪਾਉਣ ਵਰਗੀਆਂ ਹਦਾਇਤਾਂ ਨੂੰ ਨਹੀਂ ਮੰਨਦੇ ਤੇ ਇਸ ਕਾਰਨ ਉਹ ਵਾਇਰਸ ਨੂੰ ਅੱਗੇ ਫੈਲਾਉਣ ਦੇ ਸਮਰਥ ਹਨ। ਮਾਹਿਰਾਂ ਨੇ ਸੁਚੇਤ ਕੀਤਾ ਹੈ ਕਿ ਸਕੂਲਾਂ ਦੇ ਖੁੱਲ੍ਹਣ ਨਾਲ ਵਿਦਿਆਰਥੀ ਕਰੋਨਾ ਦੇ ਵਧੇਰੇ ਸ਼ਿਕਾਰ ਹੋਣਗੇ ਤੇ ਜਦ ਉਹ ਘਰ ਜਾਣਗੇ ਤਾਂ ਪਰਿਵਾਰ ਵਾਲਿਆਂ ਨੂੰ ਵੀ ਸੰਕਰਮਿਤ ਕਰ ਸਕਦੇ ਹਨ। ਕੈਨੇਡਾ ਵਿਚ 8160 ਕਰੋਨਾ ਪੀੜਤ 20 ਸਾਲ ਤੋਂ ਘੱਟ ਉਮਰ ਦੇ ਹਨ।