ਟੋਰਾਂਟੋ : ਬ੍ਰਿਟਿਸ਼ ਕੋਲੰਬੀਆ ਵਿਚ ਨਫ਼ਰਤਪੂਰਨ ਹਮਲੇ ਵਿਚ ਇਕ 21 ਸਾਲਾ ਸਿੱਖ ਵਿਦਿਆਰਥੀ ਨਾਲ ਕੁਝ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਸ ਨੂੰ ਸੜਕ ਕਿਨਾਰੇ ਲੈ ਗਏ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਨਾਂਅ ਦੇ ਸਿੱਖ ਵਿਦਿਆਰਥੀ ‘ਤੇ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੇ ਘਰ ਪਰਤ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਸ ਨੂੰ ਹਮਲੇ ਦੀ ਉਸੇ ਸਮੇਂ ਜਾਣਕਾਰੀ ਮਿਲ ਗਈ ਸੀ ਅਤੇ ਉਹ ਗਗਨਦੀਪ ਨੂੰ ਮਿਲਣ ਪੁੱਜੀ। ਮੋਹਿਨੀ ਨੇ ਦੱਸਿਆ ਕਿ ਗਗਨਦੀਪ ਨਾਲ ਹੋਈ ਕੁੱਟਮਾਰ ਕਾਰਨ ਉਹ ਆਪਣਾ ਮੂੰਹ ਵੀ ਨਹੀਂ ਖੋਲ੍ਹ ਸਕਦਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਕਾਫੀ ਦਰਦ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 12 ਤੋਂ 15 ਨੌਜਵਾਨਾਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕੀਤਾ। ਜਦੋਂ ਗਗਨਦੀਪ ਬੱਸ ਤੋਂ ਉਤਰ ਗਿਆ ਤਾਂ ਹਮਲਾਵਰ ਨੌਜਵਾਨ ਵੀ ਉਸ ਪਿੱਛੇ ਬੱਸ ਵਿਚੋਂ ਉਤਰ ਗਏ। ਹਮਲਾਵਰਾਂ ਨੇ ਉਸ ਦੇ ਮੂੰਹ, ਪੇਟ, ਹੱਥਾਂ ਅਤੇ ਪੈਰਾਂ ‘ਤੇ ਵਾਰ ਕੀਤੇ ਅਤੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਵਾਲਾਂ ਤੋਂ ਖਿੱਚ ਕੇ ਸੜਕ ਕਿਨਾਰੇ ਬਰਫ਼ ਵਿਚ ਸੁੱਟ ਦਿੱਤਾ। ਹੋਸ਼ ਵਿਚ ਆਉਣ ਤੋਂ ਬਾਅਦ ਗਗਨਦੀਪ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …