ਸਭ ਦੀ ਪਿਆਰੀ ਦਾਦੀ ਅਤੇ ਮਾਂ ਦੀ ਸੜਕ ਹਾਦਸੇ ‘ਚ ਮੌਤ
ਮਿਸੀਸਾਗਾ/ਬਿਊਰੋ ਨਿਊਜ਼ : ਚਾਰ ਬੱਚਿਆਂ ਅਤੇ ਛੇ ਪੋਤਿਆਂ ਦੀ ਮਾਂ ਅਤੇ ਦਾਦੀ ਮਾਂ ਅਮਰਜੀਤ ਛੋਕਰ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਸ-ਪਾਸ ਰਹਿਣ ਵਾਲੇ ਸਾਰੇ ਲੋਕਾਂ ਦੀ ਮਾਂ ਸੀ। ਉਹ ਹਰ ਮਿਲਣ ਵਾਲੇ ਨੂੰ ਬਹਾਦਰ ਬਣਨ ਦੇ ਲਈ ਪ੍ਰੇਰਿਤ ਕਰਦੀ ਸੀ ਤਾਂ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਣ। ਉਹ ਪਰਿਵਾਰ ਅਤੇ ਆਸਪਾਸ ਦੇ ਲੋਕਾਂ ‘ਚ ਬੀਜੀ ਦੇ ਨਾਮ ਨਾਲ ਹੀ ਪਹਿਚਾਣੀ ਜਾਂਦੀ ਸੀ। ਅਜਿਹੀ ਪਿਆਰੀ ਮਾਂ ਅਤੇ ਦਾਦੀ ਮਾਂ ਦਾ ਵਿਛੜਨਾ ਪਰਿਵਾਰ ਦੇ ਲਈ ਨਾ ਸਹਿਣ ਵਾਲੀ ਗੱਲ ਹੋ ਗਈ ਹੈ।
71 ਸਾਲ ਦੀ ਮਿਸੀਸਾਗਾ ਨਿਵਾਸੀ ਅਮਰਜੀਤ ਬੀਤੇ ਐਤਵਾਰ ਦੀ ਰਾਤ ਇਕ ਸੜਕ ਹਾਦਸੇ ਦੀ ਲਪੇਟ ‘ਚ ਆ ਗਈ ਅਤੇ ਉਸ ਤੋਂ ਬਾਅਦ ਉਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਕ ਵਿਆਹ ਸਮਾਰੋਹ ਤੋਂ ਵਾਪਸ ਆਉਂਦੇ ਹੋਏ ਉਨਾਂ ਨੂੰ ਇਕ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨੂੰ ਇਕ 17 ਸਾਲ ਦਾ ਮੁੰਡਾ ਚਲਾ ਰਿਹਾ ਸੀ।
ਅਮਰਜੀਤ ਦੇ ਬੇਟੇ ਬਲਜਿੰਦਰ ਨੇ ਦੱਸਿਆ ਕਿ ਪੂਰਾ ਪਰਿਵਾਰ ਸਦਮੇ ‘ਚ ਹੈ। ਉਹ ਸਾਰਿਆਂ ਦੀ ਪਿਆਰੀ ਮਾਂ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਸਾਰੇ, ਸਾਡੇ ਭਰਾ, ਭਤੀਜਿਆਂ ਅਤੇ ਹੋਰ ਲੋਕਾਂ ਦੀ ਮਾਂ ਸੀ। ਉਹ ਸਾਰਿਆਂ ਦੇ ਨਾਲ ਖੁੱਲ ਕੇ ਗੱਲ ਕਰਨਾ ਪਸੰਦ ਕਰਦੀ ਸੀ ਅਤੇ ਆਪਣਾ ਗਿਆਨ ਉਨਾਂ ਦੇ ਨਾਲ ਵੰਡਦੀ ਸੀ। ਕੈਨੇਡਾ, ਯੂ ਕੇ ਅਤੇ ਭਾਰਤ ‘ਚ ਵੀ ਉਨਾਂ ਨੂੰ ਜਾਨਣ ਵਾਲੇ ਉਨਾਂ ਨੂੰ ਭੁੱਲ ਨਹੀਂ ਪਾਉਣਗੇ। ਪੁਲਿਸ ਨੇ ਇਸ ਮਾਮਲੇ ‘ਚ ਫੜੇ ਗਏ ਨਾਬਾਲਿਗ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਹੈ। ਅਮਰਜੀਤ ਕੌਰ ਉਸ ਸਮੇਂ ਚਾਂਦਨੀ ਵੈਂਕੁਇਟ ਹਾਲ ਤੋਂ ਆਪਣੇ ਪਰਿਵਾਰ ਦੇ ਨਾਲ ਹੀ ਨਿਕਲੀ ਸੀ ਕਿ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੂੰ ਰਾਤ 10.50 ‘ਤੇ ਸੂਚਨਾ ਮਿਲੀ ਅਤੇ ਪੁਲਿਸ ਨੇ ਵਾਹਨ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ ਜੋ ਕਿ ਮੌਕੇ ਤੋਂ ਭੱਜਣ ਦਾ ਯਤਨ ਕਰ ਰਿਹਾ ਸੀ।
ਛੋਕਰ ਆਪਣੇ ਪਤੀ ਦੇ ਨਾਲ 1975 ‘ਚ ਭਾਰਤ ਤੋਂ ਕੈਨੇਡਾ ਆਈ ਸੀ। ਉਨਾਂ ਦੇ ਪਤੀ ਦੀ ਮੌਤ 1999 ‘ਚ ਹੋ ਗਈ ਸੀ। ਪਤੀ-ਪਤਨੀ ਨੇ ਨਵੀਂ ਜਗਾ ‘ਤੇ ਨੋਕਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ। ਉਨਾਂ ਦੀ ਮੌਤ ਦੀ ਖਬਰ ਸੁਣ ਕੇ ਉਨਾਂ ਦੇ ਘਰ ‘ਤੇ ਆਉਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨਾਂ ਦਾ ਅੰਤਿਮ ਸਸਕਾਰ ਐਤਵਾਰ, 24 ਜੁਲਾਈ ਨੂੰ ਸਵੇਰੇ 11 ਵਜੇ ਬਰੈਂਪਟਨ ਕ੍ਰਿਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ‘ਚ ਹੋਵੇਗਾ ਜੋ ਕਿ 20 ਬ੍ਰਾਊਨ ਕ੍ਰਿਸੇਂਟ ‘ਤੇ ਹੈ। ਉਥੇ ਸ਼ਨੀਵਾਰ ਨੂੰ ਵੀ ਰਾਤ 6 ਤੋਂ 8 ਵਜੇ ਤੱਕ ਪਰਿਵਾਰ ਵੱਲੋਂ ਇਸ ਜਗਾ ‘ਤੇ ਸ਼ੋਕ ਸਭਾ ਰੱਖੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …