Breaking News
Home / ਜੀ.ਟੀ.ਏ. ਨਿਊਜ਼ / ਪਰਵਾਸੀ ਦੇ ਵਿਹੜੇ ਆਏ ਮਹਿਮਾਨ ‘ਜੀ ਆਇਆਂ ਨੂੰ’

ਪਰਵਾਸੀ ਦੇ ਵਿਹੜੇ ਆਏ ਮਹਿਮਾਨ ‘ਜੀ ਆਇਆਂ ਨੂੰ’

ਬਰੈਂਪਟਨ ਈਸਟ ਤੋਂ ਕੰਸਰਵੇਟਿਵ ਉਮੀਦਵਾਰ ਰਾਮੋਨਾ ਸਿੰਘ ਨੇ ਗਿਣਾਏ ਚੋਣ ਵਾਅਦੇ
ਫੈਡਰਲ ਚੋਣਾਂ ‘ਚ ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੇ ਫੈਡਰਲ ਉਮੀਦਵਾਰ ਰਾਮੋਨਾ ਸਿੰਘ ਪਰਵਾਸੀ ਦੇ ਵਿਹੜੇ ਪੁੱਜੇ। ਰਾਮੋਨਾ ਸਿੰਘ ਦਾ ਜਨਮ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਇਆ। ਰਾਮੋਨਾ ਸਿੰਘ ਦੇ ਪਿਤਾ ਦਿੱਲੀ (ਭਾਰਤ) ਤੋਂ ਅਤੇ ਮਾਤਾ ਇਰਾਨ ਹਨ। ਰਾਮੋਨਾ ਸਿੰਘ 8 ਸਾਲਾਂ ਦੀ ਉਮਰ ‘ਚ ਕੈਨੇਡਾ ਆਏ ਸੀ। ਰਾਮੋਨਾ ਸਿੰਘ ਨੇ ‘ਪਰਵਾਸੀ’ ਦੇ ਬਾਨੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਅਤੇ ਆਪਣੇ ਨਿੱਜੀ ਜੀਵਨ ਬਾਰੇ ਗੱਲਾਂ ਕੀਤੀਆਂ ਅਤੇ ਨਾਲ ਹੀ ਸਿਆਸੀ ਸਫਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਨਾਲ ਬਰੈਂਪਟਨ ਈਸਟ ਅਤੇ ਬਰੈਂਪਟਨ ਦੇ ਲੋਕਾਂ ਲਈ ਆਪਣੇ ਚੋਣ ਵਾਅਦੇ ਅਤੇ ਦਾਅਵੇ ਦੱਸੇ।


 

ਐਨਡੀਪੀ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ ਐਮਪੀਪੀ ਗੁਰਰਤਨ ਸਿੰਘ ਨੇ
ਉਨਟਾਰੀਓ ਸਰਕਾਰ ‘ਚ ਬਰੈਂਪਟਨ ਈਸਟ ਤੋਂ ਐਮਪੀਪੀ ਗੁਰਰਤਨ ਸਿੰਘ ਪਰਵਾਸੀ ਦੇ ਵਿਹੜੇ ਪੁੱਜੇ। ਗੁਰਰਤਨ ਸਿੰਘ ਐਨਡੀਪੀ ਪਾਰਟੀ ਤੋਂ ਸਬੰਧ ਰੱਖਦੇ ਹਨ ਅਤੇ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਛੋਟੇ ਭਰਾ ਹਨ। ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਗੁਰਰਤਨ ਸਿੰਘ ਨੇ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਅਤੇ ਨਾਲ ਉਨਟਾਰੀਓ ‘ਚ ਡਗ ਫੋਰਡ ਦੀ ਸਰਕਾਰ ਅਤੇ ਫੈਡਰਲ ਪੱਧਰ ‘ਤੇ ਲਿਬਰਲ ਸਰਕਾਰ ‘ਤੇ ਸਿਆਸੀ ਤੀਰ ਛੱਡੇ ਅਤੇ ਨਾਲ ਹੀ ਬਰੈਂਪਟਨ ਦੇ ਮੁੱਦਿਆਂ – ਜਿਵੇਂ ਕਿ ਮਹਿੰਗੇ ਹੋ ਰਹੇ ਘਰ, ਮਹਿੰਗੇ ਆਟੋ ਬੀਮਾ, ਹਸਪਤਾਲ ਅਤੇ ਯੂਨੀਵਰਸਿਟੀ ਦੀ ਕਮੀ ਵਰਗੇ ਮਸਲਿਆਂ ‘ਤੇ ਵੀ ਵਿਚਾਰ ਕੀਤੇ।


 

 

ਬਰੈਂਪਟਨ ਖਾਤਰ ਤਨਦੇਹੀ ਨਾਲ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ ਉਮੀਦਵਾਰ ਮੁਰਾਰੀਲਾਲ ਨੇ
ਫੈਡਰਲ ਚੋਣਾਂ ‘ਚ ਬਰੈਂਪਟਨ ਵੈਸਟ ਤੋਂ ਕੰਸਰਵੇਟਿਵ ਪਾਰਟੀ ਦੇ ਫੈਡਰਲ ਉਮੀਦਵਾਰ ਮੁਰਾਰੀਲਾਲ ਥਪਲਿਆਲ ‘ਪਰਵਾਸੀ ਦੇ ਵਿਹੜੇ ਪੁੱਜੇ। ਮੁਰਾਰੀਲਾਲ ਥਪਲਿਆਲ ਇਕ ਵਕੀਲ ਹਨ ਅਤੇ ਭਾਰਤ ਦੇ ਉਤਰਾਂਚਲ ਸੂਬੇ ਤੋਂ ਕੈਨੇਡਾ ਆਏ ਹਨ। ਮੁਰਾਰੀਲਾਲ ਥਪਲਿਆਲ ਨੇ ‘ਪਰਵਾਸੀ’ ਦੇ ਬਾਨੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਅਤੇ ਆਪਣੇ ਨਿੱਜੀ ਜੀਵਨ ਬਾਰੇ ਗੱਲਾਂ ਕੀਤੀਆਂ ਅਤੇ ਨਾਲ ਹੀ ਸਿਆਸੀ ਸਫਰ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਹੀ ਦੱਸਿਆ ਕਿ ਜੇਕਰ ਉਹ ਬਰੈਂਪਟਨ ਵੈਸਟ ਤੋਂ ਜਿੱਤ ਕੇ ਆਉਂਦੇ ਹਨ ਤਾਂ ਬਰੈਂਪਟਨ ਲਈ ਪੂਰੀ ਤਨਦੇਹੀ ਨਾਲ ਵਿਕਾਸ ਕਾਰਜ ਕਰਨਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …