ਟੋਰਾਂਟੋ : ਸਮਲਿੰਗੀ ਮਾਪਿਆਂ ਨੂੰ ਬੱਚੇ ਗੋਦ ਲੈਣ ਅਤੇ ਇੱਕ ਬੱਚੇ ਦੇ ਚਾਰ ਮਾਪੇ ਹੋਣ ਲਈ ਰਾਹ ਖੋਲਣ ਵਾਲੇ ਬਿੱਲ 28 ਦੇ ਪਾਸ ਹੋਣ ਉੱਤੇ ਪ੍ਰਤੀਕਰਮ ਕਰਦੇ ਹੋਏ ਐਨ ਡੀ ਪੀ ਦੇ ਡਿਪਟੀ ਨੇਤਾ ਜਗਮੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਆਈ ਪਾਲਟਿਕਸ ਦੇ ਹਵਾਲੇ ਨਾਲ ਜਗਮੀਤ ਸਿੰਘ ਦਾ ਬਿਆਨ ਹੈ ਕਿ “ਮਾਪਿਆਂ ਨੂੰ ਇਹ ਸਨਮਾਨ ਮਿਲਣਾ ਚਾਹੀਦਾ ਸੀ। ਇਹ ਉਹ ਗੱਲ ਹੈ ਜੋ ਕਈ ਚਿਰ ਤੋਂ ਹੋਣਾ ਲੋਚਦੀ ਸੀ। ਮਨੁੱਖੀ ਅਧਿਕਾਰ ਸਾਰਿਆਂ ਨੂੰ ਮਿਲਣੇ ਚਾਹੀਦੇ ਹਨ ਅਤੇ ਇਹ (ਬਿੱਲ 28) ਇੱਕ ਮਹਾਨ ਸਫਲਤਾ ਹੈ”। ਇਸ ਬਿੱਲ ਰਾਹੀਂ ਚਾਰ ਵਿਅਕਤੀਆਂ ਨੂੰ ਇੱਕ ਬੱਚੇ ਦੇ ਮਾਪੇ ਹੋਣ ਦਾ ਹੱਕ ਮਿਲੇਗਾ, ਜੇਕਰ ਇਹ ਚਾਰੇ ਵਿਅਕਤੀ ਬੱਚੇ ਦਾ ਜਨਮ ਹੋਣ ਤੋਂ ਪਹਿਲਾਂ ਇੱਕ ਇਕਰਾਰਨਾਮਾ ਸਹੀ ਕਰ ਲੈਂਦੇ ਹਨ। ਬਿੱਲ 28 ਦੇ ਤਹਿਤ ਸੇਮ ਸੈਕਸ ਮਾਪਿਆਂ ਨੂੰ ਬੱਚੇ ਗੋਦ ਲੈਣ ਲਈ ਅਦਾਲਤ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …