ਮਿਸੀਸਾਗਾ/ ਬਿਊਰੋ ਨਿਊਜ਼ : ਸੀ.ਜੇ.ਐਮ.ਆਰ. ਗੁਰੂ ਨਾਨਕ ਰੇਡੀਓਥਾਨ ਐਂਡ ਫ਼ੂਡ ਡਰਾਈਵ ਨੇ ਬੀਤੇ ਦਿਨੀਂ ਸੇਵਾ ਫ਼ੂਡ ਬੈਂਕ ਲਈ 1 ਲੱਖ 15 ਹਜ਼ਾਰ ਡਾਲਰ ਦਾ ਦਾਨ ਅਤੇ 22,000 ਪੌਂਡ ਫ਼ੂਡ ਪ੍ਰੋਡਕਸ਼ਨ ਇਕੱਤਰ ਕੀਤੇ। ਇਸ ਮੁਹਿੰਮ ਦੀ ਅਗਵਾਈ ਸੀ.ਜੇ.ਐਮ.ਆਰ. 1320 ਏ.ਐਮ. ਰੇਡੀਓ ਸਟੇਸ਼ਨ ਦੇ ਨਿਰਮਾਤਾਵਾਂ ਨੇ ਕੀਤਾ ਅਤੇ ਇਹ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਹਾੜੇ ‘ਤੇ ਕੀਤਾ ਗਿਆ। ਸੇਵਾ ਫੂਡ ਬੈਂਕ ਦੇ ਫਾਊਂਡਰ ਡਾਇਰੈਕਟਰ ਕੁਲਬੀਰ ਸਿੰਘ ਗਿੱਲ ਨੇ ਨੇ ਦੱਸਿਆ ਕਿ ਅਸੀਂ ਇਸ ਯਤਨ ਦੇ ਮਾਧਿਅਮ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਨਤਾ, ਸਮਾਜਿਕ ਇਨਸਾਫ਼ ਅਤੇ ਲੋਕਾਂ ਦੀ ਸੇਵਾ ਦੇ ਸੰਦੇਸ਼ ਨੂੰ ਆਪਣੇ ਅੰਦਾਜ਼ ‘ਚ ਪ੍ਰਸਾਰਿਤ ਕਰਨਾ ਚਾਹੁੰਦੇ ਸਨ। ਸੇਵਾ ਫ਼ੂਡ ਬੈਂਕ ਵੀ ਲੋਕਾਂ ਦੀ ਨਿਸ਼ਕਾਮ ਸੇਵਾ ਕਰਦਿਆਂ ਸਰਬੱਤ ਦਾ ਭਲਾ ਕਰ ਰਿਹਾ ਹੈ ਅਤੇ ਅਸੀਂ ਸਾਰੇ ਵੀ ਉਸ ਦੀ ਮਦਦ ਕਰ ਰਹੇ ਹਾਂ।
ਇਸ ਤੋਂ ਪਹਿਲਾਂ 14 ਨਵੰਬਰ ਨੂੰ 13 ਘੰਟੇ ਦੀ ਛੇਵੀਂ ਕਮਰਸ਼ੀਅਲ ਫ੍ਰੀ ਰੇਡੀਓਥਾਨ ਕੀਤੀ ਗਈ। ਇਸ ‘ਚ 800 ਕਾਲਰਸ ਨੇ ਦਾਨ ਦੇਣ ਦਾ ਪ੍ਰਣ ਲਿਆ। ਰੇਡੀਓਥਾਨ ਦੇ ਬਾਅਦ 19 ਨਵੰਬਰ ਨੂੰ ਫ਼ੂਡ ਡਰਾਈਵ ਸ਼ੁਰੂ ਕੀਤੀ ਗਈ। ਇਸ ਨੂੰ 200 ਸੇਵਾ ਵਾਲੰਟੀਅਰਾਂ ਨੇ ਵੀ ਸਮਰਥਨ ਦਿੱਤਾ ਅਤੇ ਉਹ 20 ਸਾਊਥ ਏਸ਼ੀਅਨ ਗ੍ਰਾਸਰੀ ਸਟੋਰਾਂ ਅਤੇ ਗੁਰੂ-ਘਰਾਂ ‘ਚ ਗਏ ਅਤੇ ਪੀਲ ਖੇਤਰ ਦੇ ਲੋਕਾਂ ਨੇ ਖੁੱਲ੍ਹ ਕੇ ਉਨ੍ਹਾਂ ਨੂੰ ਫ਼ੂਡ ਉਤਪਾਦ ਦਾਨ ਕੀਤੇ।ਸੇਵਾ ਫ਼ੂਡ ਬੈਂਕ ਦੇ ਪ੍ਰਬੰਧਕ ਸਰਬਜੋਤ ਕੌਰ ਬੇਦੀ ਨੇ ਦੱਸਿਆ ਕਿ ਇਹ ਇਕ ਸ਼ਾਨਦਾਰ ਹਫ਼ਤਾ ਰਿਹਾ ਅਤੇ ਇਸ ਨਾਲ ਸਾਡੇ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ‘ਤੇ ਇਕ ਸਾਕਾਰਾਤਮਕ ਪ੍ਰਭਾਵ ਪਵੇਗਾ। ਅਸੀਂ ਜੋ ਵੀ ਫ਼ੰਡ ਅਤੇ ਫ਼ੂਡ ਇਕੱਤਰ ਕੀਤਾ ਹੈ, ਇਸ ਨਾਲ ਵੂਲਫ਼ਡੇਲ ਅਤੇ ਮਾਲਟਨ ਫ਼ੂਡ ਬੈਂਕ ਲੋਕੇਸ਼ਨਜ਼ ‘ਤੇ ਗਰੀਬੀ ਅਤੇ ਭੁੱਖ ਨਾਲ ਜੂਝਣ ਵਾਲੇ ਲੋਕਾਂ ਨੂੰ ਭੋਜਨ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇਗੀ। ਸੇਵਾ ਫ਼ੂਡ ਬੈਂਕ ਨੇ ਸਤੰਬਰ 2010 ‘ਚ ਆਪਣੇ ਦਰਵਾਜ਼ੇ ਖੋਲ੍ਹੇ ਹਨ ਅਤੇ ਦੋਵੇਂ ਥਾਵਾਂ ‘ਤੇ ਹਰ ਮਹੀਨੇ 700 ਪਰਿਵਾਰਾਂ ਦੀ ਸੇਵਾ ਕਰ ਰਹੇ ਹਾਂ। ਮਿਸੀਸਾਗਾ ਫ਼ੂਡ ਬੈਂਕ ਦਾ ਪੂਰੇ ਸ਼ਹਿਰ ‘ਚ ਨੈਟਵਰਕ ਹਨ ਅਤੇ ਇਹ ਲਗਾਤਾਰ ਲੋੜਵੰਦਾਂ ਨੂੰ ਫ਼ੂਡ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …