8 C
Toronto
Wednesday, October 29, 2025
spot_img
Homeਜੀ.ਟੀ.ਏ. ਨਿਊਜ਼ਕਿਊਬਿਕ 'ਚ ਮਿਲ ਰਹੀ ਹੈ ਸਭ ਤੋਂ ਸਸਤੀ ਆਟੋ ਇੰਸੋਰੈਂਸ

ਕਿਊਬਿਕ ‘ਚ ਮਿਲ ਰਹੀ ਹੈ ਸਭ ਤੋਂ ਸਸਤੀ ਆਟੋ ਇੰਸੋਰੈਂਸ

ਟੋਰਾਂਟੋ : ਕੈਨੇਡਾ ਵਿਚ ਕਾਰਾਂ-ਗੱਡੀਆਂ ਦਾ ਬੀਮਾ ਕਰਵਾਉਣ ਲਈ ਸਭ ਤੋਂ ਜ਼ਿਆਦਾ ਡਾਲਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਦਾ ਕਰਨੇ ਪੈਂਦੇ ਹਨ, ਜਿੱਥੇ ਆਟੋ ਇੰਸੋਰੈਂਸ ਦੀ ਔਸਤ ਸਲਾਨਾ ਦਰ ਕਰੀਬ 1800 ਡਾਲਰ ਦਰਜ ਕੀਤੀ ਗਈ ਹੈ। ਇੰਸੋਰੈਂਸ ਬਿਊਰੋ ਆਫ ਕੈਨੇਡਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਸਸਤੀ ਇੰਸੋਰੈਂਸ ਕਿਊਬਿਕ ਵਿਚ ਮਿਲ ਰਹੀ ਹੈ, ਜਿੱਥੇ ਲੋਕਾਂ ਨੂੰ ਸਲਾਨਾ ਅਧਾਰ ‘ਤੇ ਸਿਰਫ 717 ਡਾਲਰ ਹੀ ਅਦਾ ਕਰਨੇ ਪੈਂਦੇ ਹਨ।
ਦੂਜੇ ਪਾਸੇ ਉਨਟਾਰੀਓ ਵਿਚ ਆਟੋ ਇੰਸੋਰੈਂਸ ਦੀ ਔਸਤ ਪ੍ਰੀਮੀਅਮ ਕਰੀਬ 1500 ਡਾਲਰ ਚੱਲ ਰਹੀ ਹੈ ਅਤੇ ਉਥੇ ਹੀ ਐਲਬਰਟਾ ਦੇ ਨਿਵਾਸੀਆਂ ਨੂੰ 1316 ਡਾਲਰ ਅਦਾ ਕਰਨੇ ਪੈ ਰਹੇ ਹਨ। ਇੰਸੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ ਤਾਜ਼ਾ ਵਿੱਤੀ ਬਿਆਨ ਦੇ ਮੱਦੇਨਜ਼ਰ ਆਉਣ ਵਾਲੇ ਕਈ ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ ਬੀਮਾ ਦਰਾਂ ਹੋਰ ਵਧ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਜਨਵਰੀ 2018 ਵਿਚ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਡੇਵਿਡ ਇਬੀ ਨੇ ਇੰਸੋਰੈਂਸ ਖੇਤਰ ਲਈ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਅਤੇ ਮਾਰਚ ਵਿਚ ਇਹ ਤਬਦੀਲੀਆਂ ਲਾਗੂ ਹੋ ਗਈਆਂ।
ਇੰਸੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ ਵਾਈਸ ਪ੍ਰੈਜੀਡੈਂਟ ਨੇ ਕਿਹਾ ਕਿ ਸੂਬੇ ਵਿਚ ਹਾਲੇ ਕਈ ਤਬਦੀਲੀਆਂ ਲਾਗੂ ਹੋਣੀਆਂ ਬਾਕੀ ਹਨ, ਜਿਨ੍ਹਾਂ ਨੂੰ ਦੇਖਦਿਆਂ ਇੰਸੋਰੈਂਸ ਦਰਾਂ ਦੀ ਘਟਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜ਼ਿਕਰਯੋਗ ਹੈ ਕਿ ਉਨਟਾਰੀਓ ਵਿਚ ਭਾਵੇਂ ਔਸਤ ਇੰਸੋਰੈਂਸ ਦਰ ਘੱਟ ਹੈ ਪਰ ਬਰੈਂਪਟਨ ਦੇ ਲੋਕਾਂ ਨੂੰ ਸਭ ਤੋਂ ਮਹਿੰਗਾ ਬੀਮਾ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

RELATED ARTICLES
POPULAR POSTS