ਓਟਵਾ/ਬਿਊਰੋ ਨਿਊਜ਼ : ਬੁੱਧਵਾਰ ਰਾਤ ਤੋਂ ਹਾਊਸ ਆਫ ਕਾਮਨਜ਼ ਦੀ ਕਾਰਵਾਈ ਮੁਲਤਵੀ ਕੀਤੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਬਸੰਤ ਦੀ ਸਿਟਿੰਗ ਨੂੰ ਦੋ ਦਿਨ ਪਹਿਲਾਂ ਖ਼ਤਮ ਕਰਨ ਲਈ ਸਹਿਮਤ ਹਨ। ਇਹ ਫੈਸਲਾ ਉਸ ਸਮੇਂ ਕੀਤਾ ਗਿਆ ਜਦੋਂ ਲਿਬਰਲਾਂ ਵੱਲੋਂ ਲਿਆਂਦੇ ਕੁੱਝ ਅਹਿਮ ਬਿੱਲਜ਼ ਉੱਤੇ ਐਮਪੀਜ਼ ਨੂੰ ਬਹਿਸ ਕਰਨੀ ਪਈ ਤੇ ਕੰਜ਼ਰਵੇਟਿਵ ਰਾਤ ਭਰ ਜਾਗ ਕੇ ਵੋਟਿੰਗ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਪਿੱਛੇ ਹਟ ਗਏ। ਬੁੱਧਵਾਰ ਦੁਪਹਿਰ ਨੂੰ ਸਰਕਾਰ ਦੇ ਹਾਊਸ ਲੀਡਰ ਮਾਰਕ ਹਾਲੈਂਡ ਨੇ ਆਖਿਆ ਕਿ ਹੁਣ ਜਦੋਂ ਸਾਰੀਆਂ ਧਿਰਾਂ ਪਾਰਲੀਆਮੈਂਟ ਦੀ ਕਾਰਵਾਈ ਖ਼ਤਮ ਕਰਨ ਲਈ ਸਹਿਮਤ ਹਨ ਤਾਂ ਉਹ ਵੀ ਅਜਿਹਾ ਕਰਨ ਦੇ ਹੱਕ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਹੁਣ ਹਾਊਸ ਦੀ ਕਾਰਵਾਈ 18 ਸਤੰਬਰ ਦਿਨ ਸੋਮਵਾਰ ਤੱਕ ਬੰਦ ਰਹੇਗੀ।
ਜ਼ਿਕਰਯੋਗ ਹੈ ਕਿ ਮਈ ਵਿੱਚ ਜਦੋਂ ਹਾਲੈਂਡ ਨੇ ਇਹ ਐਲਾਨ ਕੀਤਾ ਸੀ ਕਿ ਕੁੱਝ ਅਹਿਮ ਬਿੱਲ ਪਾਸ ਕਰਨ ਲਈ ਐਮਪੀਜ਼ ਰਾਤ ਤੱਕ ਬਹਿਸ ਕਰਿਆ ਕਰਨਗੇ ਤਾਂ ਇਸ ਸੈਸ਼ਨ ਦੀ ਹਰ ਰਾਤ ਸਰਕਾਰੀ ਏਜੰਡਿਆਂ ਨੂੰ ਵਿਚਾਰਿਆ ਗਿਆ। ਉਸ ਸਮੇਂ ਉਨ੍ਹਾਂ ਆਖਿਆ ਸੀ ਕਿ ਪਾਰਲੀਆਮੈਂਟ ਵਿੱਚ ਨੌਂ ਬਿੱਲ ਪਾਸ ਕਰਵਾਉਣ ਵਾਲੇ ਪਏ ਹਨ। ਬੁੱਧਵਾਰ ਨੂੰ ਹਾਲੈਂਡ ਨੇ ਦੱਸਿਆ ਕਿ 15 ਹਫਤਿਆਂ ਵਿੱਚ 15 ਬਿੱਲ ਪਾਸ ਕਰਵਾਉਣ ਵਿੱਚ ਲਿਬਰਲ ਸਰਕਾਰ ਲੱਗਭਗ ਸਫਲ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਸਭ ਐਨਡੀਪੀ ਦੀ ਮਦਦ ਨਾਲ ਸੰਭਵ ਹੋ ਸਕਿਆ। ਬਿੱਲ ਸੀ 22, ਜੋ ਕਿ ਡਿਸਐਬਿਲਿਟੀ ਬੈਨੇਫਿਟ ਸਬੰਧੀ ਬਿੱਲ ਸੀ ਤੇ ਬਿੱਲ ਸੀ-13 ਜੋ ਕਿ ਲੈਂਗੁਏਜ ਪ੍ਰੋਟੈਕਸ਼ਨ ਸਬੰਧੀ ਬਿੱਲ ਸੀ, ਪੂਰੀ ਤਰ੍ਹਾਂ ਪਾਸ ਹੋ ਚੁੱਕੇ ਹਨ ਤੇ ਹੋਰ ਸੈਨੇਟ ਸਾਹਮਣੇ ਵਿਚਾਰ ਅਧੀਨ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …