-11.5 C
Toronto
Monday, December 8, 2025
spot_img
HomeਕੈਨੇਡਾFrontਸ਼ੋਸ਼ਲ ਮੀਡੀਆ ’ਤੇ ਗਲਤ ਪੋਸਟਾਂ ਪਾਉਣ ਵਾਲਿਆਂ ਖਿਲਾਫ਼ ਸਖਤ ਹੋਈ ਸੁਪਰੀਮ ਕੋਰਟ

ਸ਼ੋਸ਼ਲ ਮੀਡੀਆ ’ਤੇ ਗਲਤ ਪੋਸਟਾਂ ਪਾਉਣ ਵਾਲਿਆਂ ਖਿਲਾਫ਼ ਸਖਤ ਹੋਈ ਸੁਪਰੀਮ ਕੋਰਟ

ਕਿਹਾ : ਮੁਆਫ਼ੀ ਮੰਗਣ ਨਾਲ ਨਹੀਂ ਚਲੇਗਾ ਕੰਮ, ਨਤੀਜਾ ਭੁਗਤਣਾ ਪਵੇਗਾ
ਨਵੀਂ ਦਿੱਲੀ/ਬਿਵੂਰੋ ਨਿਊਜ਼ : ਸੁਪਰੀਮ ਕੋਰਟ ’ਚ ਸ਼ੋਸ਼ਲ ਮੀਡੀਆ ’ਤੇ ਗਲਤ ਅਤੇ ਇਤਰਾਜ਼ਯੋਗ ਪੋਸਟਾਂ ਪਾਉਣ ਦੇ ਮਾਮਲੇ ’ਚ ਸੁਣਵਾਈ ਹੋਈ ਅਤੇ ਸੁਪਰੀਮ ਕੋਰਟ ਇਸ ਮਾਮਲੇ ’ਤੇ ਕਾਫ਼ੀ ਸਖਤ ਨਜ਼ਰ ਆਇਆ। ਜਸਟਿਸ ਬੀ ਆਰ ਗਵਈ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਦੀ ਬੈਂਚ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਇਤਰਾਜਯੋਗ ਅਤੇ ਗਲਤ ਪੋਸਟ ਵਾਲਿਆਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ। ਬੈਂਚ ਨੇ ਕਿਹਾ ਕਿ ਅਜਿਹੇ ਲੋਕ ਹੁਣ ਮਾਫੀ ਮੰਗ ਕੇ ਅਪਰਾਧਿਕ ਕਾਰਵਾਈ ਤੋਂ ਨਹੀਂ ਬਚ ਸਕਦੇ ਅਤੇ ਉਨ੍ਹਾਂ ਨੂੰ ਹਰ ਹਾਲਤ ਵਿਚ ਆਪਣੇ ਕੀਤੇ ਦਾ ਨਤੀਜਾ ਭੁਗਤਣਾ ਹੋਵੇਗਾ। ਅਦਾਲਤ ਨੇ ਤਮਿਲ ਐਕਟਰ ਅਤੇ ਸਾਬਕਾ ਵਿਧਾਇਕ ਐਸ ਸ਼ੇਖਰ ਦੇ ਖਿਲਾਫ਼ ਦਰਜ ਮਾਮਲੇ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਖਿਲਾਫ਼ ਇਕ ਮਹਿਲਾ ਪੱਤਰਕਾਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਦਰਜ ਹੈ। ਮਾਮਲਾ 2018 ਦਾ ਹੈ ਜਦੋਂ ਸ਼ੇਖਰ ਨੇ ਆਪਣੇ ਫੇਸਬੁੱਕ ’ਤੇ ਮਹਿਲਾ ਪੱਤਰਕਾਰ ਨੂੰ ਟਾਰਗੇਟ ਕਰਦੇ ਹੋਏ ਇਤਰਾਜ਼ਯੋਗ ਪੋਸਟ ਪਾਈ ਸੀ। ਇਸ ਮਹਿਲਾ ਪੱਤਰਕਾਰ ਨੇ ਤਾਮਿਲਨਾਡੂ ਦੇ ਤਤਕਾਲੀਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਗਲਤ ਆਰੋਪ ਲਗਾਇਆ ਸੀ ਅਤੇ ਸ਼ੇਖਰ ਨੇ ਮਹਿਲਾ ਪੱਤਰਕਾਰ ਦੇ ਇਸ ਆਰੋਪ ਨੂੰ ਲੈ ਕੇ ਆਪਣੀ ਰਾਏ ਦਿੱਤੀ ਸੀ। ਸ਼ੇਖਰ ਦੀ ਇਸ ਪੋਸਟ ’ਤੇ ਕਾਫ਼ੀ ਵਿਵਾਦ ਹੋਇਆ ਸੀ ਅਤੇ ਸ਼ੇਖਰ ਨੇ ਬਾਅਦ ’ਚ ਮੁਆਫੀ ਮੰਗ ਲਈ ਸੀ ਅਤੇ ਪੋਸਟ ਨੂੰ ਵੀ ਡਲੀਟ ਕਰ ਦਿੱਤਾ ਸੀ। ਪ੍ਰੰਤੂ ਇਸ ਪੋਸਟ ਨੂੰ ਲੈ ਕੇ ਸ਼ੇਖਰ ਖਿਲਾਫ਼ ਤਾਮਿਲਨਾਡੂ ’ਚ ਕੇਸ ਦਰਜ ਕੀਤਾ ਗਿਆ ਸੀ।
RELATED ARTICLES
POPULAR POSTS