6.5 C
Toronto
Saturday, October 10, 2026
spot_img
Homeਭਾਰਤਕਿਸਾਨ ਅੰਦੋਲਨ ਦੌਰਾਨ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕਿਸਾਨ ਅੰਦੋਲਨ ਦੌਰਾਨ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕਿਸਾਨ ਅੰਦੋਲਨ ਦੌਰਾਨ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Image Courtesy :jagbani(punjabkesari)

ਕਿਹਾ – ਦਹਾਕਿਆਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੋਖਲੇ ਨਾਅਰਿਆਂ ਨਾਲ ਭਰਮਾਇਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਕਿਸਾਨਾਂ, ਮਜ਼ਦੂਰਾਂ ਨੂੰ ਖੋਖਲੇ ਨਾਅਰੇ ਦਿੱਤੇ ਗਏ। ਇਨ੍ਹਾਂ ਦੋਵਾਂ ਦੇ ਨਾਮ ‘ਤੇ ਦੇਸ਼ ਤੇ ਰਾਜਾਂ ਵਿੱਚ ਕਈ ਵਾਰ ਸਰਕਾਰਾਂ ਬਣੀਆਂ ਪਰ ਉਨ੍ਹਾਂ ਨੂੰ ਕੀ ਮਿਲਿਆ? ਸਿਰਫ਼ ਵਾਅਦਿਆਂ ਤੇ ਕਾਨੂੰਨਾਂ ਦਾ ਉਲਝਿਆ ਹੋਇਆ ਜਾਲ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੇੱਨਡੀਏ ਸਰਕਾਰ ਨੇ ਕਿਸਾਨਾਂ ਲਈ ਐੱਮ.ਐੇੱਸ.ਪੀ. ਵਧਾ ਕੇ ਇਤਿਹਾਸ ਰਚਿਆ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਨੇਤਾਵਾਂ ਨੂੰ ਡਿਜੀਟਲ ਮਾਧਿਆਮ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਛੋਟੇ ਕਿਸਾਨ ਜੋ 86 ਫੀਸਦ ਹਨ, ਨੂੰੰ ਖੇਤੀ ਸੁਧਾਰਾਂ ਨਾਲ ਸਭ ਤੋਂ ਵੱਧ ਫਾਇਦਾ ਹੋਵੇਗਾ। ਮੋਦੀ ਨੇ ਭਾਜਪਾ ਵਰਕਰਾਂ ਨੂੰ ਖੇਤੀ ਸੁਧਾਰਾਂ ਤੇ ਇਨ੍ਹਾਂ ਨਾਲ ਹੋਣ ਵਾਲੇ ਲਾਭ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ।

RELATED ARTICLES

POPULAR POSTS