Breaking News
Home / ਭਾਰਤ / ਨਰੋਦਾ ਪਾਟਿਆ ਕੇਸ ‘ਚ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਬਰੀ

ਨਰੋਦਾ ਪਾਟਿਆ ਕੇਸ ‘ਚ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਬਰੀ

ਗਾਂਧੀ ਨਗਰ : ਗੁਜਰਾਤ ਹਾਈਕੋਰਟ ਨੇ 2002 ਵਿਚ ਹੋਏ ਨਰੋਦਾ ਪਾਟਿਆ ਦੰਗਾ ਮਾਮਲੇ ਵਿਚ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਹੈ। ਐਸ.ਆਈ.ਟੀ. ਦੀ ਸਪੈਸ਼ਲ ਅਦਾਲਤ ਨੇ ਉਸ ਨੂੰ 28 ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ 16 ਹੋਰ ਆਰੋਪੀਆਂ ਨੂੰ ਵੀ ਬਰੀ ਕਰ ਦਿੱਤਾ ਹੈ। ਜਦਕਿ ਬਾਬੂ ਬਜਰੰਗੀ ਸਮੇਤ 12 ਆਰੋਪੀਆਂ ਦੀ ਸਜ਼ਾ ਬਰਕਰਾਰ ਰੱਖੀ ਹੈ। ਬਾਬੂ ਬਜਰੰਗੀ ਨੂੰ ਹੁਣ ਮੌਤ ਤੱਕ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਦੋ ਵਿਅਕਤੀਆਂ ਦੀ ਸਜ਼ਾ ‘ਤੇ ਅਜੇ ਤੱਕ ਫੈਸਲਾ ਆਉਣਾ ਬਾਕੀ ਹੈ। ਇਨ੍ਹਾਂ ਸਾਰਿਆਂ ਨੇ ਸਪੈਸ਼ਲ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ। ਜ਼ਿਕਰਯੋਗ ਹੈ ਕਿ 27 ਫਰਵਰੀ 2002 ਨੂੰ ਗੋਧਰਾ ਵਿਚ ਸਾਬਰਮਤੀ ਐਕਸਪ੍ਰੈਸ ਦੀਆਂ ਬੋਗੀਆਂ ਸਾੜਨ ਦੀ ਘਟਨਾ ਤੋਂ ਬਾਅਦ ਅਗਲੇ ਦਿਨ ਗੁਜਰਾਤ ਦੰਗਿਆਂ ਦੀ ਲਪੇਟ ਵਿਚ ਆ ਗਿਆ ਸੀ। ਨਰੋਦਾ ਪਾਟੀਆ ਸਭ ਤੋਂ ਬੁਰੀ ਤਰ੍ਹਾਂ ਸੜਿਆ ਸੀ, ਇਥੇ ਦੰਗਿਆਂ ਵਿਚ 97 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ 33 ਜ਼ਖਮੀ ਹੋਏ ਸਨ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …