-13.9 C
Toronto
Monday, January 26, 2026
spot_img
HomeਕੈਨੇਡਾFrontਪੰਜਾਬ ਵਿਚ ਫਿਰ ਐਕਟਿਵ ਹੋਏ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ

ਪੰਜਾਬ ਵਿਚ ਫਿਰ ਐਕਟਿਵ ਹੋਏ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ

ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜਸਥਾਨ ਵਿਚ ਲੋਕ ਸਭਾ ਦੀਆਂ ਦੂਜੇ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਹੁਣ ਪੰਜਾਬ ਵਿਚ ਐਕਟਿਵ ਹੋ ਗਏ ਹਨ। ਸ਼ੇਖਾਵਤ ਨੇ ਚੰਡੀਗੜ੍ਹ ਦੇ ਏਅਰਪੋਰਟ ’ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਜਦੋਂ ਅਸੀਂ ਪਿੰਡਾਂ ਵਿਚ ਭਾਜਪਾ ਉਮੀਦਵਾਰਾਂ ਦੇ ਲਈ ਵੋਟਾਂ ਮੰਗਣ ਜਾਂਦੇ ਸੀ ਤਾਂ ਲੋਕ ਸਾਨੂੰ ਬਿਠਾ ਕੇ ਲੱਸੀ ਵੀ ਪਿਲਾਉਂਦੇ ਸੀ ਅਤੇ ਪਰੌਠਾ ਵੀ ਖੁਆਉਂਦੇ ਸੀ। ਉਨ੍ਹਾਂ ਕਿਹਾ ਇਸ ਵਾਰ ਵੀ ਅਜਿਹਾ ਹੀ ਹੈ ਕਿ ਪੰਜਾਬ ਦੇ ਲੋਕ ਭਾਜਪਾ ਆਗੂਆਂ ਦੀ ਗੱਲ ਸੁਣਨਗੇ ਅਤੇ ਵੋਟ ਵੀ ਪਾਉਣਗੇ। ਜ਼ਿਕਰਯੋਗ ਹੈ ਕਿ ਭਾਜਪਾ ਇਸ ਵਾਰ ਪੰਜਾਬ ਵਿਚ ਆਪਣੇ ਦਮ ’ਤੇ ਹੀ ਲੋਕ ਸਭਾ ਚੋਣਾਂ ਲੜ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਮਿਲ ਕੇ ਚੋਣਾਂ ਲੜਦੇ ਰਹੇ ਹਨ।
RELATED ARTICLES
POPULAR POSTS