Breaking News
Home / ਕੈਨੇਡਾ / Front / ਦਿੱਲੀ ’ਚ ਪਾਣੀ ਦੇ ਸੰਕਟ ਸਬੰਧੀ ਸੁਪਰੀਮ ਕੋਰਟ ਦਾ ਨਿਰਦੇਸ਼

ਦਿੱਲੀ ’ਚ ਪਾਣੀ ਦੇ ਸੰਕਟ ਸਬੰਧੀ ਸੁਪਰੀਮ ਕੋਰਟ ਦਾ ਨਿਰਦੇਸ਼

ਕਿਹਾ ; ਹਿਮਾਚਲ, ਦਿੱਲੀ ਨੂੰ 137 ਕਿਊਸਿਕ ਪਾਣੀ ਦੇਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਰਕਾਰ ਨੇ ਸੂਬੇ ਵਿਚ ਪਾਣੀ ਦੇ ਸੰਕਟ ਦੇ ਚੱਲਦਿਆਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਰਾਹੀਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਨੂੰ ਦਿੱਲੀ ਨੂੰ ਇਕ ਮਹੀਨੇ ਲਈ ਵਾਧੂ ਪਾਣੀ ਦੇਣ ਲਈ ਨਿਰਦੇਸ਼ ਦੇਵੇ। ਅਦਾਲਤ ਨੇ ਇਸ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਹਿਮਾਚਲ ਨੂੰ ਕਿਹਾ ਕਿ ਉਹ ਅਪਸਟ੍ਰੀਮ ਤੋਂ 137 ਕਿਊਸਿਕ ਪਾਣੀ ਦਿੱਲੀ ਲਈ ਛੱਡੇ। ਇਸੇ ਦੌਰਾਨ ਹਰਿਆਣਾ ਸਰਕਾਰ ਨੂੰ  ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪੀਣ ਵਾਲੇ ਪਾਣੀ ਦੇ ਸੰਕਟ ਨੂੰ ਘੱਟ ਕਰਨ ਲਈ ਹਥਨੀਕੁੰਡ ਤੋਂ ਵਜ਼ੀਰਾਬਾਦ ਤੱਕ ਬਿਨਾਂ ਰੁਕਾਵਟ ਵਾਧੂ ਪਾਣੀ ਪਹੁੰਚਾਉਣ ਦੀ ਸਹੂਲਤ ਦੇਵੇ। ਇਸੇ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਵੀ ਕਿਹਾ ਕਿ ਪਾਣੀ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਇਸ ਮਾਮਲੇ ਵਿਚ ਕੋਈ ਰਾਜਨੀਤੀ ਹੋਣੀ ਚਾਹੀਦੀ ਹੈ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੋਮਵਾਰ 10 ਜੂਨ ਤੱਕ ਇਸ ਮਾਮਲੇ ’ਤੇ ਰਿਪੋਰਟ ਸੌਂਪਣ ਲਈ ਕਿਹਾ ਹੈ। ਧਿਆਨ ਰਹੇ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਣੀ ਦੇ ਸੰਕਟ ਸਬੰਧੀ 31 ਮਈ ਨੂੰ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਅੱਜ ਵੀਰਵਾਰ ਨੂੰ ਸੁਣਵਾਈ ਹੋਈ ਹੈ।

Check Also

ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੂੰ ਲੱਗਿਆ ਵੱਡਾ ਸਦਮਾ

ਪੁੱਤਰ ਕੰਵਰ ਮੱਕੜ ਦਾ ਹੋਇਆ ਦੇਹਾਂਤ ਜਲੰਧਰ/ਬਿਊਰੋ ਨਿਊਜ਼ : ਸਾਬਕਾ ਵਿਧਾਇਕ ਤੇ ਹਲਕਾ ਜਲੰਧਰ ਕੈਂਟ …