Breaking News
Home / ਕੈਨੇਡਾ / ਸਹਾਰਾ ਸੀਨੀਅਰ ਸਰਵਿਸਿਜ਼ ਵੱਲੋਂ ਵਿਸਾਖੀ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ

ਸਹਾਰਾ ਸੀਨੀਅਰ ਸਰਵਿਸਿਜ਼ ਵੱਲੋਂ ਵਿਸਾਖੀ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ

logo-2-1-300x105-3-300x105ਬਰੈਂਪਟਨ: ਨਵੇਂ ਸਿੱਖ ਸਾਲ ਦੀ ਸ਼ੁਰੂਆਤ ਕਰਦਿਆਂ ਅਤੇ ਖਾਲਸਾ ਪੰਥ ਦਾ ਸਾਜਨਾ ਦਿਵਸ ਸਹਾਰਾ ਸੀਨੀਅਰ ਸਰਵਿਸਿਜ਼ ਵੱਲੋਂ ਇਸ ਸਾਲ ਇਕ ਵਾਰ ਫ਼ਿਰ ਵਿਸਾਖੀ ਦਾ ਤਿਉਹਾਰ 18 ਅਪਰੈਲ ਦੇ ਦਿਨ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਬੜੀ ਹੀ ਛੇਤੀ ਵਿਚ ਰਿਵਡ ਗ੍ਰੋਵ ਕਮਿਊਨਿਟੀ ਸੈਂਟਰ, ਮਿਸੀਸਾਗਾ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਲਗਭਗ 95 ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਵੇਖ ਕੇ ਬਹੁਤ ਹੀ ਖੁਸ਼ੀ ਨਾਲ ਪ੍ਰਧਾਨ ਦੁੱਗਾ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਨਰਿੰਦਰ ਦੁੱਗਾ ਵੱਲੋਂ ਵਿਸਾਖੀ ਦਿਵਸ ਦੀ ਵਿਸ਼ੇਸ਼ਤਾ ਦੱਸੀ ਗਈ ਅਤੇ ਇਹ ਦੱਸਿਆ ਗਿਆ ਕਿ ਇਸ ਦਿਨ ਨੂੰ ਇੰਨੀ ਧੂਮ ਧਾਮ ਨਾਲ ਕਿਉਂ ਮਨਾਇਆ ਜਾਂਦਾ ਹੈ।
ਪ੍ਰਧਾਨ ਦੁੱਗਾ ਵੱਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਵਿਚ ਲੱਗੀ ਆਰਗੇਨਾਈਜ਼ਿੰਗ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਇੰਨੀ ਸਫ਼ਲਤਾ ਨਾਲ ਸੰਪੰਨ ਹੋ ਸਕਿਆ। ਪ੍ਰੋਗਰਾਮ ਦੌਰਾਨ ਆਏ ਮਹਿਮਾਨਾਂ ਲਈ ਵਧੀਆ ਖਾਣੇ, ਚਾਹ ਅਤੇ ਪਕਵਾਨਾਂ ਦਾ ਆਯੋਜਨ ਵੀ ਕੀਤਾ ਗਿਆ ਸੀ। ਲੋਕਾਂ ਦੇ ਦਿਲ ਪਰਚਾਰੇ ਲਈ ਕੀਤਾ ਗਿਆ ਮਨੋਰੰਜਨ ਪ੍ਰੋਗਰਾਮ ਵੀ ਬਹੁਤ ਸਰਾਹਿਆ ਗਿਆ। ਤੇਜਵੰਤ ਅਟਵਾਲ ਅਤੇ ਸੁਖਪਾਲ ਵੱਲੋਂ ਇਕ ਸਕਿੱਟ ਪੇਸ਼ ਕੀਤੀ ਗਈ, ਜਿਸ ਨੂੰ ਸਾਰੇ ਹੀ ਮਹਿਮਾਨਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਰਜਿੰਦਰ ਬੇਦੀ, ਸੁਰਜੀਤ ਸਿੰਘ ਓਬਰਾਏ, ਸੁਰਜੀਤ ਕੌਰ ਕੈਂਥ ਅਤੇ ਸੁਰਜੀਤ ਬਿੰਦਰਾ ਵੱਲੋਂ ਗੀਤ ਪੇਸ਼ ਕੀਤੇ ਗਏ। ਅਸ਼ੋਕ ਭਾਰਤੀ ਵੱਲੋਂ ਚੁਟਕੁਲੇ ਸੁਣਾ ਕੇ ਆਏ ਮਹਿਮਾਨਾਂ ਦਾ ਦਿਲ ਪਰਚਾਵਾ ਕੀਤਾ ਗਿਆ। ਉਰਮਿਲ ਸੰਧਾਵਾਲੀਆ ਵੱਲੋਂ ਕਵਿਤਾ ਪਾਠ ਕੀਤਾ ਗਿਆ। ਇਸ ਦੇ ਨਾਲ ਹੀ ਬਾਬੂ ਸਿੰਘ ਵੱਲੋਂ ਵੀ ਇਕ ਕਵਿਤਾ ਪੜ੍ਹੀ ਗਈ ਅਤੇ ਸੁਮੇਸ਼ ਨੰਦਾ ਵੱਲੋਂ ਚੁਟਕੁਲੇ ਸੁਣਾਏ ਗਏ। ਸੁਖਪਾਲ ਵੱਲੋਂ ਡਾਂਸ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਵੇਖ ਕੇ ਉੱਥੇ ਮੌਜੂਦ ਸਾਰੇ ਹੀ ਮਹਿਮਾਨ ਖੁਸ਼ੀ ਨਾਲ ਝੂਮ ਉਠੇ। ਇਸ ਮੌਕੇ ਕੁਲਦੀਪ ਗੋਸਲ ਵੱਲੋਂ ਵੀ ਇਕ ਪੁਰਾਣੇ ਪੰਜਾਬੀ ਗੀਤ ‘ਤੇ ਨਾਚ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਸਾਰਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਡੋਨੇਟ ਕੀਤੇ ਹੋਏ ਇਨਾਮ ਵੀ ਵੰਡੇ ਗਏ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …