14.9 C
Toronto
Tuesday, September 15, 2026
spot_img
Homeਕੈਨੇਡਾਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ...

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਨਾਲ ਮਨਾਇਆ

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਨਾਲ ਮਨਾਇਆਬਰੈਂਪਟਨ : ਲੰਘੀ 9 ਨਵੰਬਰ ਨੂੰ ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮੂਹ ਬੁਲਾਰਿਆਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਅਵਤਾਰ ਸਿੰਘ ਬੈਂਸ, ਪ੍ਰਿਥੀਪਾਲ ਸਿੰਘ ਸਾਹਨੀ, ਗੁਰਮੇਲ ਸਿੰਘ ਢਿੱਲੋਂ, ਸੂਬੇਦਾਰ ਗੁਲਜ਼ਾਰ ਸਿੰਘ, ਗੁਰਨਾਮ ਸਿੰਘ ਸੋਹਲ ਅਤੇ ਸੁਲੱਖਣ ਸਿੰਘ ਅਟਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਪਾਰਟੀ ਦਾ ਪ੍ਰਬੰਧ ਸੰਤੋਖ ਸਿੰਘ ਔਲਖ, ਗੁਰਮੀਤ ਸਿੰਘ ਬਾਸੀ ਅਤੇ ਪ੍ਰੀਤਮ ਸਿੰਘ ਮਾਵੀ ਨੇ ਕੀਤਾ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਸਭ ਦਾ ਧੰਨਵਾਦ ਕੀਤਾ।

RELATED ARTICLES
POPULAR POSTS